Wednesday, May 27, 2026

ਸੋਨੀ ਕੁਮਾਰ ਸੱਦੀ ਸ਼੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:) ਦੇ ਬਣੇ ਸੂਬਾ ਸੀਨੀਅਰ ਵਾਈਸ ਪ੍ਰਧਾਨ

Soni Saddiਸਮਰਾਲਾ, 26 ਸਤੰਬਰ (ਪੰਜਾਬ ਪੋਸਟ – ਕੰਗ) – ਸੋਨੀ ਕੁਮਾਰ ਸੱਦੀ ਜਿਹੜੇ ਪਹਿਲਾਂ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸਨ, ਨੇ ਅੱਜ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਬ੍ਰਾਹਮਣ ਸਭਾ ਪੰਜਾਬ ਨੂੰ ਸ਼੍ਰੀ ਬਾਹਮਣ ਸਭਾ ਪੰਜਾਬ (ਰਜਿ:) ਵਿੱਚ ਮਿਲਾ ਦਿੱਤਾ ਗਿਆ ਹੈ। ਇਸ ਸਭਾ ਦੇ ਮਿਲਣ ਨਾਲ ਸ਼੍ਰੀ ਬ੍ਰਾਹਮਣ ਸਭਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਡਾ. ਵਿਕਰਮ ਸ਼ਰਮਾ ਸੁਨਾਮ ਨੇ ਉਨ੍ਹਾਂ ਨੂੰ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਨਿਯੁੱਕਤ ਕੀਤਾ ਹੈ।
ਸ਼੍ਰੀ ਬ੍ਰਾਹਮਣ ਸਭਾ ਪੰਜਾਬ ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਨੇ ਉਨ੍ਹਾਂ ਨੂੰ ਅਹੁਦੇ ਅਤੇ ਵਫ਼ਾਦਾਰੀ ਦੀ ਸਹੁੰ  ਚੁੱਕਾਈ। ਸੋਨੀ ਕੁਮਾਰ ਸੱਦੀ ਨੇ ਕਿਹਾ ਕਿ ਉਹ ਸ਼੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ.) ਵਿੱਚ ਬ੍ਰਾਹਮਣ ਸਮਾਜ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਸਮਾਜ ਦੀਆਂ ਮੁੱਖ ਮੰਗਾਂ ਨੂੰ ਸਰਕਾਰ ਤੱਕ ਪੁੱਜਦਾ ਕਰਨਗੇ। ਹਰ ਵਕਤ ਬ੍ਰਾਹਮਣਾਂ ਦੇ ਹਿੱਤਾਂ ਦੀ ਰਾਖੀ ਲਈ ਖੜ੍ਹੇ ਰਹਿਣਗੇ ਅਤੇ ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਵਿੱਚ ਪੂਰਾ ਸਹਿਯੋਗ ਦੇਣਗੇ।ਉਨ੍ਹਾਂ ਅੱਗੇ ਕਿਹਾ ਸ਼੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:) ਇੱਕ ਧਾਰਮਿਕ, ਨਿਰੋਲ ਸੰਸਥਾ ਹੈ।ਜਿਸ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਹਾਰੀ ਲਾਲ ਸੱਦੀ ਜਨਰਲ ਸਕੱਤਰ ਪੰਜਾਬ, ਵੇਦ ਪ੍ਰਕਾਸ਼ ਸੱਦੀ ਪੈਟਰਨ, ਰਾਜਿੰਦਰਪਾਲ ਸ਼ਾਰਦਾ ਫਾਇਨਾਂਸ ਸੈਕਟਰੀ ਪੰਜਾਬ, ਦਰਗੇਸ਼ ਸ਼ਰਮਾ ਚੇਅਰਮੈਨ ਸ਼੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ.), ਕੁਲਦੀਪ ਸ਼ਰਮਾ, ਹਰਪ੍ਰੀਤ ਕੌਸ਼ਲ, ਪ੍ਰਦੀਪ ਭਾਰਦਵਾਜ, ਨਵਨੀਤ ਕੁਮਾਰ ਸ਼ਰਮਾ, ਹਰਪ੍ਰੀਤ ਕੁਮਾਰ ਸ਼ੁਕਲਾ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply