Wednesday, September 16, 2026

ਯੂਨੀਵਰਸਿਟੀ ਬਿਜ਼ਨਸ ਸਕੂਲ ਨੇ ਮਨਾਇਆ ਵਿਸ਼ਵ ਸੈਰ-ਸਪਾਟਾ ਦਿਵਸ

ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ PPN2909201810ਵਿਦਿਆਰਥੀਆਂ ਨੇ `ਵਿਸ਼ਵ ਸੈਰ-ਸਪਾਟਾ ਦਿਵਸ` ਮਨਾਇਆ।ਬੈਚਲਰ ਆਫ ਟੂਰਿਜ਼ਮ ਐਂਡ ਟਰੈਵਲ ਮੈਨੇਜਮੈਂਟ (ਬੀ.ਟੀ.ਟੀ.ਐਮ) ਦੇ ਵਿਦਿਆਰਥੀਆਂ ਨੇ ਵਿਦਿਆਰਥੀਆਂ ਲਈ ਇਕ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ, ਜਿਸ ਵਿਚ 6 ਟੀਮਾਂ ਸ਼ਾਮਿਲ ਸਨ। ਇਸ ਸਮੇਂ ਵਿਦਿਆਰਥੀਆਂ ਤੇ ਖੋਜਕਰਤਾਵਾਂ ਤੋਂ ਇਲਾਵਾ ਵਿਭਾਗ ਦੇ ਅਧਿਆਪਕ ਵੀ ਮੌਜਦ ਸਨ।
      ਸਕੂਲ ਦੇ ਮੁਖੀ ਡਾ. ਜਸਵੀਨ ਕੌਰ ਨੇ ਕੁਇਜ਼ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਵਿਸ਼ਵ ਸੈਰ-ਸਪਾਟਾ ਦਿਵਸ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਸੈਰ ਸਪਾਟਾ ਉਦਯੋਗ ਦੀ ਪ੍ਰਸੰਗਤਾ ਦਿਖਾਉਣ ਲਈ ਮਨਾਇਆ ਗਿਆ।ਵਿਭਾਗ ਨੂੰ ਵਿਦਿਆਰਥੀਆਂ ਵਲੋਂ ਬਣਾਏ ਗਏ ਟੂਰਿਜ਼ਮ ਇੰਡਸਟਰੀ ਨਾਲ ਸਬੰਧਤ ਪੋਸਟਰਾਂ ਨਾਲ ਸਜਾਇਆ ਗਿਆ ਸੀ।
      ਡਾ. ਜਸਵੀਨ ਕੌਰ ਨੇ ਵਿਦਿਆਰਥੀਆਂ ਦੇ ਕੈਰੀਅਰ ਦੇ ਰੁਝੇਵਿਆਂ ਲਈ ਅਜਿਹੇ ਅਕਾਦਮਿਕ ਘਟਨਾਵਾਂ ਦੇ ਮਹੱਤਵ ਬਾਰੇ ਦੱਸਦਿਆਂ ਭਾਰਤ ਵਿਚ ਸੈਰ ਸਪਾਟਾ ਖੇਤਰ ਵਿਚ ਸੰਭਾਵਨਾਵਾਂ ਨੂੰ ਵਿਸ਼ੇਸ਼ ਤੌਰ `ਤੇ ਉਜਾਗਰ ਕੀਤਾ। ਉਨ੍ਹਾਂ ਖਾਸ ਤੌਰ ਤੇ ਪੰਜਾਬ ਅਤੇ ਅੰਮ੍ਰਿਤਸਰ ਸ਼ਹਿਰ, ਜੋ ਇਕ ਹੈਰੀਟੇਜ ਸ਼ਹਿਰ ਹੈ, ਬਾਰੇ ਵਿਸ਼ੇਸ਼ ਜ਼ਿਕਰ ਕੀਤਾ। ਉਨਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਡੇ ਉਤਸ਼ਾਹ ਨੂੰ ਵਧਾਈ ਰੱਖਦੇ ਹਨ ਅਤੇ ਸਾਨੂੰ ਆਪਣੀ ਪ੍ਰਤਿਭਾ ਵੀ ਵਿਖਾਉਣ ਦਾ ਮੌਕਾ ਮਿਲਦਾ ਹੈ।
 

Check Also

ਬੀਬੀਕੇ ਡੀਏਵੀ ਕਾਲਜ ਵੂਮੈਨ ਨੇ ਰਾਸ਼ਟਰੀ ਖੇਡ ਦਿਵਸ ਮੌਕੇ ‘ਖੇਲੋ ਇੰਡੀਆ ਡਾਇਲਾਗ’ ਵਿੱਚ ਹਿੱਸਾ ਲਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਖੇਡ ਦਿਵਸ …

Leave a Reply