Wednesday, June 17, 2026

ਪ੍ਰਧਾਨ ਮੰਤਰੀ ਨੇ ਪਰਾਕ੍ਰਮ ਪਰਵ ਮੌਕੇ ਕੋਣਾਰਕ ਯੁੱਧ ਸਮਾਰਕ ‘ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਸੰਯੁਕਤ ਕਮਾਂਡਰਸ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਅੱਜ ਜੋਧਪੁਰ PPN29092018101ਪਹੁੰਚੇ।ਜੋਧਪੁਰ ਵਿੱਚ ਏਅਰਫੋਰਸ ਸਟੇਸ਼ਨ ਪਹੁੰਚਣ ‘ਤੇ ਉਨ੍ਹਾਂ ਨੇ ਤਿੰਨੋਂ ਸੇਨਾਵਾਂ ਦੀ ਸੈਨਿਕ ਸਲਾਮੀ ਦਾ ਨਿਰੀਖਣ ਕੀਤਾ।ਉਨ੍ਹਾਂ ਨੇ ਕੋਣਾਰਕ ਯੱਧ ਸਮਾਰਕ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।ਸੈਨਾਲੀ ਪੁਸਤਕ ਵਿੱਚ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਦੇਸ਼ ਨੂੰ ਹਥਿਆਰਬੰਦ ਬਲਾਂ ‘ਤੇ ਮਾਣ ਹੈ ਜੋ ਮਾਂ-ਭੂਮੀ ਦੀ ਸੁਰੱਖਿਆ ਲਈ ਸਮਰਪਿਤ ਅਤੇ ਪ੍ਰਤੀਬੱਧ ਹਨ।ਉਨ੍ਹਾਂ ਨੇ ਮਹਾਨ ਬਲੀਦਾਨ ਦੇਣ ਵਾਲੇ ਪੀੜ੍ਹੀਆਂ ਲਈ ਪ੍ਰੇਰਨਾ ਦੇ ਪ੍ਰਤੀਕ ਬਹਾਦਰਾਂ ਨੂੰ ਵੀ ਯਾਦ ਕੀਤਾ ਅਤੇ ਸ਼ਰਧਾਂਜਲੀ ਦਿੱਤੀ।ਕੋਣਾਰਕ ਸਟੇਡੀਅਮ ‘ਚ ਪ੍ਰਧਾਨ ਮੰਤਰੀ ਨੇ ਪਰਾਕ੍ਰਮ ਪਰਵ ਦਾ ਉਦਘਾਟਨ ਕੀਤਾ।ਉਨ੍ਹਾਂ ਨੇ ਇਸ ਮੌਕੇ ਲਗਾਈ ਇੱਕ ਪ੍ਰਦਰਸ਼ਨੀ ਵੀ ਦੇਖੀ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply