Thursday, June 18, 2026

ਡੀ.ਏ.ਵੀ ਕਾਲਜ ਦੇ ਪੁਰਾਣੇੇ ਵਿਦਿਆਰਥੀ ਦਰਸ਼ਨ ਗੁਪਤਾ ਵਲੋਂ ਕਾਲਜ ਨੂੰ ਦਾਨ

ਬਠਿੰਡਾ, 30 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਡੀ.ਏ.ਵੀ ਕਾਲਜ ਦੇ ਪਹਿਲੇ ਬੈਚ ਦੇ ਪੁਰਾਣੇ ਵਿਦਿਆਰਥੀ ਦਰਸ਼ਨ ਗੁਪਤਾ ਅਤੇ ਅੰਗਰੇਜੀ PPN3009201809ਵਿਭਾਗ ਦੇ ਮੁਖੀ ਰਹਿ ਚੁਕੇ ਪ੍ਰੋ. ਐਸ.ਐਲ ਗੋਇਲ ਨੇ ਕਾਲਜ ਵਿਚ ਸ਼ਿਰਕਤ ਕਰਦਿਆਂ ਆਪਣੀ ਨੇਕ ਕਮਾਈ ਵਿੱਚੋਂ ਕਾਲਜ ਨੰੂ ਵੱਡੀ ਰਕਮ ਦਾਨ ਕੀਤੀ।ਪ੍ਰਿੰਸੀਪਲ ਡਾ. ਸੰਜੀਵ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ: ਵਰੇਸ਼ ਗੁਪਤਾ, ਸਟਾਫ ਸੈਕਟਰੀ ਮਹੇਸ਼ਇੰਦਰ ਸਿੰਘ ਅਤੇ ਬਾਕੀ ਸਟਾਫ ਮੈਂਬਰਾਂ ਨੇ ਦਰਸ਼ਨ ਗੁਪਤਾ ਅਤੇ ਪ੍ਰੋ: ਐਸ.ਐਲ ਗੋਇਲ ਦਾ ਕਾਲਜ ਪਹੁੰਚਣ `ਤੇ ਸਵਾਗਤ ਕੀਤਾ।ਉਹਨਾਂ ਦੀ ਦਾਨ ਕੀਤੀ ਰਕਮ ਕਾਲਜ ਵਿੱਚ ਨਵੇਂ ਬਨਣ ਜਾ ਰਹੇ ਬਲਾਕ ਅਤੇ ‘ਗੋਲਡਨ ਜੁਬਲੀ‘ ਵਰੇ ਦੇ ਪ੍ਰੋਗਰਾਮਾਂ ਲਈ ਸਹਾਇਕ ਸਿੱਧ ਹੋਵੇਗੀ।ਬਠਿੰਡੇ ਨਾਲ ਸਬੰਧਿਤ ਦਰਸ਼ਨ ਗੁਪਤਾ ਵੀ.ਆਰ.ਸੀ ਨਿਰਮਾਨ ਲਿਮਿਟਡ ਨਵੀਂ ਦਿੱਲੀ ਦੇ ਮੈਨੇਜਿੰਗ ਡਾਇਰੈਕਟਰ ਹਨ।ਉਹਨਾਂ ਕਾਮਨਾ ਕੀਤੀ ਕਿ ਇਹ ਕਾਲਜ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ। ਡਾ. ਸੰਜੀਵ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। 

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply