ਬਠਿੰਡਾ, 30 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਡੀ.ਏ.ਵੀ ਕਾਲਜ ਦੇ ਪਹਿਲੇ ਬੈਚ ਦੇ ਪੁਰਾਣੇ ਵਿਦਿਆਰਥੀ ਦਰਸ਼ਨ ਗੁਪਤਾ ਅਤੇ ਅੰਗਰੇਜੀ
ਵਿਭਾਗ ਦੇ ਮੁਖੀ ਰਹਿ ਚੁਕੇ ਪ੍ਰੋ. ਐਸ.ਐਲ ਗੋਇਲ ਨੇ ਕਾਲਜ ਵਿਚ ਸ਼ਿਰਕਤ ਕਰਦਿਆਂ ਆਪਣੀ ਨੇਕ ਕਮਾਈ ਵਿੱਚੋਂ ਕਾਲਜ ਨੰੂ ਵੱਡੀ ਰਕਮ ਦਾਨ ਕੀਤੀ।ਪ੍ਰਿੰਸੀਪਲ ਡਾ. ਸੰਜੀਵ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ: ਵਰੇਸ਼ ਗੁਪਤਾ, ਸਟਾਫ ਸੈਕਟਰੀ ਮਹੇਸ਼ਇੰਦਰ ਸਿੰਘ ਅਤੇ ਬਾਕੀ ਸਟਾਫ ਮੈਂਬਰਾਂ ਨੇ ਦਰਸ਼ਨ ਗੁਪਤਾ ਅਤੇ ਪ੍ਰੋ: ਐਸ.ਐਲ ਗੋਇਲ ਦਾ ਕਾਲਜ ਪਹੁੰਚਣ `ਤੇ ਸਵਾਗਤ ਕੀਤਾ।ਉਹਨਾਂ ਦੀ ਦਾਨ ਕੀਤੀ ਰਕਮ ਕਾਲਜ ਵਿੱਚ ਨਵੇਂ ਬਨਣ ਜਾ ਰਹੇ ਬਲਾਕ ਅਤੇ ‘ਗੋਲਡਨ ਜੁਬਲੀ‘ ਵਰੇ ਦੇ ਪ੍ਰੋਗਰਾਮਾਂ ਲਈ ਸਹਾਇਕ ਸਿੱਧ ਹੋਵੇਗੀ।ਬਠਿੰਡੇ ਨਾਲ ਸਬੰਧਿਤ ਦਰਸ਼ਨ ਗੁਪਤਾ ਵੀ.ਆਰ.ਸੀ ਨਿਰਮਾਨ ਲਿਮਿਟਡ ਨਵੀਂ ਦਿੱਲੀ ਦੇ ਮੈਨੇਜਿੰਗ ਡਾਇਰੈਕਟਰ ਹਨ।ਉਹਨਾਂ ਕਾਮਨਾ ਕੀਤੀ ਕਿ ਇਹ ਕਾਲਜ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ। ਡਾ. ਸੰਜੀਵ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media