Wednesday, September 9, 2026

ਡੈਂਗੂ ਜਾਗਰੂਕਤਾ ਰੈਲੀ ਕੱਢੀ ਗਈ

PPN23081414
ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਜੰਡ ਵਾਲੇ ਭੀਮੇਂਸ਼ਾਹ ਦੇ ਪਿੰਡ ਵਿੱਚ ਨਾਅਰਾ ਉਸ ਵੇਲੇ ਗੂੰਜ ਉਠਿਆ, ਜਦ ਪੀ. ਐੱਚ. ਸੀ. ਜੰਡ ਵਾਲੇ ਭੀਮੇਂਸ਼ਾਹ ਦੇ ਸਮੂਹ ਸਟਾਫ ਅਤੇ ਸਕੂਲੀ ਬੱਚਿਆ ਵੱਲੋ, ਛੋਟਾ ਡੰਗ ਵੱਡਾ ਖਤਰਾ ਦੇ ਨਾਅਰਾ ਲਗਾ ਕੇ ਪਿੰਡ ਦੀਆ ਗਲੀਆ ਵਿੱਚੋ ਦੀ  ਡੈਗੂ ਜਾਗਰੂਤਾ ਰੈਲੀ ਕੱਢੀ ਗਈ। ਜਾਣਕਾਰੀ ਅਨੁਸਾਰ ਪੀ. ਐਚ. ਸੀ. ਜੰਡ ਵਾਲੇ ਭੀਮੇਂਸ਼ਾਹ ਡਾ. ਬਲਜੀਤ ਸਿੰਘ ਗਿੱਲ ਨੇ ਦੱਸਿਆ ਹੈ ਕਿ ਸਿਹਤ ਮਹਿਕਮੇ ਵੱਲੋ ਸਮੇ-ਸਮੇ ਤੇ ਲੋਕਾਂ ਨੂੰ ਬੀਮਾਰੀਆ ਪ੍ਰਤੀ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਰਾਂ ਅੱਜ ਜੰਡ ਵਾਲੇ ਭੀਮੇਂਸ਼ਾਹ ਦੇ ਸਟਾਫ ਅਤੇ ਪਿੰਡ ਦੀ ਪਚੰਾਇਤ ਵੱਲੋ ਸਾਈਕਲ ਰੈਲੀ ਨੂੰ ਹਰੀ ਝੰਡੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਡੇਗੂ ਇਕ ਵਾਇਰਲ ਬੁਖਾਰ ਹੈ, ਜੋ ਮਾਦਾ ਮੱਛਰ ਏਡੀਜ ਅਜਿਪਟੀ ਦੇ ਕੱਟਣ ਨਾਲ ਫੈਲਦਾ ਹੈ। ਉਸ ਮੋਕੇ ਤੇ ਜੰਡ ਵਾਲੇ ਭੀਮੇਂਸ਼ਾਹ ਦੇ ਬੀ. ਈ. ਈ. ਮਨਬੀਰ ਸਿੰਘ ਵੱਲੋ ਇਸ ਸਾਈਕਲ ਰੈਲੀ ਵਿੱਚ ਪਿੰਡ ਵਾਸੀਆ ਨੂੰ ਡੇਗੂ ਦੇ ਲੱਛਣਾ ਬਾਰੇ ਸੁਚੇਤ ਕੀਤਾ ਗਿਆ ਅਤੇ ਉਸ ਮੋਕੇ ਪਿੰਡ ਦੀਆ ਨਾਲੀਆ ਵਿੱਚ ਕਾਲੇ ਤੇਲ ਦਾ ਛਿੜਕਾਅ ਵੀ ਕੀਤਾ ਗਿਆ ਤਾਂ ਕਿ ਡੇਗੂ ਫੈਲਾਉਣ ਵਾਲੇ ਮੱਛਰ ਨੂੰ ਪੈਦਾ ਹੋਣ ਤੋ ਰੋਕਿਆ ਜਾ ਸਕੇ। ਇਸ ਮੋਕੇ ਡਾ. ਰੀਨਾ, ਸੈਨੇਟਰੀ ਇਸਪੈਕਟਰ ਸੁਮਨ ਕੁਮਾਰ, ਲਖਵਿੰਦਰ ਸਿੰਘ, ਓਮ ਪ੍ਰਕਾਸ਼, ਜਸਪਾਲ, ਸੁਖਦੇਵ ਸਿੰਘ, ਅਮਨਦੀਪ, ਪੰਚਾਇਤ ਮੈਬਰ ਰਾਜੇਸ ਖੇੜਾ, ਓਮ ਪ੍ਰਕਾਸ਼ ਅਤੇ ਪਿੰਡ ਵਾਸੀ ਤੇ ਸਕੂਲੀ ਬੱਚੇ ਅਦਿ ਮਜੂਦ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply