Tuesday, July 21, 2026

ਰਘੁਵਰ ਭਵਨ ਨੂੰ ਇਤਿਹਾਸਿਕ ਇਮਾਰਤ ਐਲਾਨ ਕਰਨ ਦੀ ਮੰਗ ਨੇ ਹੋਰ ਜੋੜ ਪਕੜਿਆ

ਚਾਰ ਮਹੱਲਿਆਂ ਦੇ ਸਕੂਲੀ ਵਿਦਿਆਰਥੀਆਂ ਨੇ ਸਹਿਯੋਗ ਦੇਣ ਦੀ ਕੀਤੀ ਘੋੋਸ਼ਣਾ

PPN23081415

ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਸ਼ਹਿਰ ਦੀ ਸਭ ਤੋਂ ਪੁਰਾਣੀ ਅਤੇ ਇਤਹਾਸਿਕ ਇਮਾਰਤ ਨੂੰ ਵਿਰਾਸਤ ਘੋਸ਼ਿਤ ਕਰਵਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਚਾਰ ਮਹੱਲਿਆਂ ਵੱਲੋ ਸ਼ੁਰੂ ਕੀਤਾ ਗਿਆ ਆਦੋਲਨ ਜੋਰ ਪਕੜਦਾ ਜਾ ਰਿਹਾ ਹੈ । ਜਿਸਦੇ ਦੇ ਤਹਿਤ ਅੱਜ ਇਹਨਾਂ ਮੁਹੱਲਿਆਂ ਦੇ ਸਕੂਲੀ ਵਿਦਿਆਰਥੀਆਂ ਨੇ ਵੀ ਸਹਿਯੋਗ ਦੇਣ ਦੀ ਘੋਸ਼ਣਾ ਕੀਤੀ ਹੈ । ਉਹਨਾਂ ਨੇ ਅੱਜ ਆਪਣੇ ਸਕੂਲ ਦੀ ਬਜਾਏ ਰਘੂਵਰ ਭਵਨ ਦੇ ਸਾਹਮਣੇ ਸਵੇਰ ਦੀ ਪ੍ਰਾਥਨਾ ਕੀਤੀ ਅਤੇ ਉਸੇ ਥਾਂ ਤੇ ਬੈਠ ਕੇ ਵਿਦਿੱਆ ਹਾਸਿਲ ਕੀਤੀ । ਇਸ ਮੌਕੇ ਤੇ ਹਾਜ਼ਰ ਮੁੱਹਲਾ ਨਿਵਾਸਿਆਂ ਨੇ ਪ੍ਰਦਸ਼ਨ ਕੀਤਾ । ਇਸ ਮੌਕੇ ਟਿੰਕੂ ਮਾਡਲ ਸਕੂਲ ਅਤੇ ਸ਼ਇਨਿੰਗ ਮਾਡਲ ਪਬਲਿਕ ਸਕੂਲ ਦੇ ਬੱਚਿਆਂ ਨੇ ਵੀ ਸਹਿਯੋਗ ਦਿੱਤਾ । ਅੰਾਦੋਲਨ ਦੇ ਆਗੂ ਲਛਮਨ ਦੋਸਤ ਨੇ ਦੱਸਿਆ ਕਿ ਅੱਜ ਅੰਾਦੋਲਨ ਸ਼ੂਰੁ ਕਰਨ ਤੋ ਪਹਿਲਾਂ ਮੁੱਹਲੇ ਦੇ ਲੋਕਾਂ ਦੀ ਇੱਕ ਬੈਠਕ ਹੋਈ । ਜਿਸ ਵਿੱਚ ਕਈ ਸਾਲ ਪੁਰਾਣੀ ਇਮਾਰਤ ਦੀ ਦਿਖਾਵਟ ਨੂੰ ਉਸੇ ਤਰ੍ਹਾਂ ਹੀ ਸਭੰਾਲ ਕੇ ਰੱਖਣ, ਜਲਦੀ ਫੰਡ ਜਾਰੀ ਕਰਾਉਣ ਅਤੇ ਵਿਰਾਸਤ ਘੋਸ਼ਿਤ ਕਰਾਉਣ ਦੇ ਲਈ ਪੰਜਾਬ ਸਰਕਾਰ ਦੇ ਪ੍ਰਯਟਨ ਵਿਭਾਗ ਨੂੰ ਲਿਖਣ ਲਈ  ਡੀ.ਸੀ. ਮਨਜੀਤ ਸਿੰਤ ਬਰਾੜ ਨੂੰ ਧੰਨਵਾਦ ਕੀਤਾ ਨਾਲ ਹੀ ਉਨ੍ਹਾਂ ਕਿਹਾ ਕਿ ਸਕਰਾਰ ਨੂੰ ਇਹ ਮੰਗਾਂ ਜਲਦੀ ਤੋਂ ਜਲਦੀ ਮੰਜੂਰ ਕਰਨੀਆਂ ਚਾਹੀਦੀਆਂ ਹਨ । ਆਪਣੀਆਂ ਮੰਗਾਂ ਦੇ ਬਾਰੇ ਨਾਨਕ ਚੰਦ ਕੰਬੋਜ,  ਮਹਿੰਦਰ ਕੁਮਾਰ, ਪਾਲਾ ਰਾਮ, ਵਿੱਕੀ ਮਾਹੀ ਨੇ ਦੱਸਿਆ ਕਿ ਹਾਲਾਕਿ ਸਰਕਾਰ ਹਰ ਬੱਚੇ ਤੱਕ ਸਿਖਿੱਆ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਹਨਾਂ ਚਾਰ ਮੁੱਹਲਿਆਂ ਵਿੱਚ ਬੱਚਿਆ ਦੇ ਲਈ ਕੋਈ ਸਰਕਾਰੀ ਪ੍ਰਾਇਮਰੀ ਸਕੂਲ ਨਹੀ ਹੈ । ਜਿਸ ਕਾਰਨ ਬੱਚਿਆਂ ਨੂੰ ਰੇਲਵੇ ਲਾਈਨਾ ਪਾਰ ਕਰਕੇ ਪੜ੍ਹਨ ਲਈ ਜਾਣਾ ਪੈਂਦਾ ਹੈ । ਪਰ ਊੱਥੇ ਰੇਲ ਗੱਡੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਜਿਸ ਕਾਰਨ ਕੋਈ ਵੀ ਹਾਦਸਾ ਵਾਪਰ ਸਕਦਾ ਹੈ । ਸੰਤੋਸ਼ ਚੌਧਰੀ, ਜਨੱਤ, ਰਾਜ ਰਾਣੀ,  ਮਾਯਾ ਬਾਈ,  ਤੱਮਨਾ, ਲਿਜਾ ਆਦਿ ਨੇ ਦੱਸਿਆ ਕਿ ਇਨ੍ਹਾਂ ਮੋਹੱਲਿਆਂ ਵਿੱਚ ਮਜਦੂਰ ਪਰਿਵਾਰ ਰਹਿੰਦੇ ਹਨ । ਪਰ ਉਨ੍ਹਾਂ ਲਈ ਕੋਈ ਵੀ ਕਮਯੂਨਿਟੀ ਸੈਂਟਰ ਨਹੀ ਬਣਾਇਆ ਗਿਆ । ਉਨ੍ਹਾਂ ਨੇ ਮੰਗ ਕੀਤੀ ਕਿ ਮੁਹੱਲੇ ਵਿੱਚ ਆਰੋ ਸਿਸਟਮ ਲਗਾਇਆ ਜਾਵੇ ਤਾਂਕਿ ਲੋਕਾਂ ਨੂੰ ਸਾਫ਼ ਪਾਣੀ ਮਿਲ ਸਕੇ । ਇਸ ਮੌਕੇ ਤੇ ਜਾਝੀ ਰਾਮ,  ਸ਼ਾਮ ਲਾਲ, ਰਾਜ ਚੌਧਰੀ, ਰਾਜੇਸ਼ ਕੁਮਾਰ, ਜੱਮੂ ਰਾਮ, ਕਾਲੀ ਸ਼ਰਮਾ, ਡਿੰਪਲ ਕੁਮਾਰ, ਦੇਸ ਰਾਜ, ਕ੍ਰਿਸ਼ਨ ਕੁਮਾਰ ਸਹਿਤ ਭਾਰੀ ਮਾਤਰਾ ਵਿੱਚ ਲੋਕ ਹਾਜ਼ਰ ਸਨ ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply