Tuesday, March 3, 2026

ਜਿਲ੍ਹਾ ਪ੍ਰਸਾਸਨ ਨੇ ਲੋਕਾਂ ਦੀ ਸੁਵਿਧਾ ਲਈ ਵੈਬਸਾਈਟ ਕੀਤੀ ਲਾਂਚ

PPN0310201813ਪਠਾਨਕੋਟ, 3 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਅੱਜ ਰਾਮਵੀਰ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਜ਼ਿਲ੍ਹਾ ਪਠਾਨਕੋਟ ਦੀ ਪਠਾਨਕੋਟ ਡਾਟ ਐਨ.ਆਈ.ਸੀ ਡਾਟ ਇੰਨ ਨਾਮ ਦੀ ਵੈਬਸਾਈਟ ਲਾਂਚ ਕੀਤੀ ਗਈ। ਇਸ ਸਮੇਂ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜ) ਪਠਾਨਕੋਟ, ਜੁਗਲ ਕਿਸ਼ੋਰ ਡਿਸਟ੍ਰਿਕ ਇਨਫਾਰਮੇਸ਼ਨ ਆਫਿਸਰ, ਜੁਗਰਾਜ ਸਿੰਘ ਪ੍ਰੋਗਰਾਮਰ ਵੀ ਹਾਜ਼ਰ ਸਨ।
    ਇਸ ਮੌਕੇ ’ਤੇ ਜਾਣਕਾਰੀ ਦਿੰਦਿਆਂ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਵਲੋਂ ਅੱਜ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਪਠਾਨਕੋਟ ਡਾਟ ਐਨ.ਆਈ.ਸੀ. ਡਾਟ ਇੰਨ  ਨਾਮ ਦੀ ਵੈਬਸਾਈਟ ਲਾਂਚ ਕੀਤੀ ਗਈ।ਉਨ੍ਹਾਂ ਦੱਸਿਆ ਕਿ ਵੈਬਸਾਈਟ ਵਿੱਚ ਅੰਗਰੇਜੀ ਅਤੇ ਪੰਜਾਬੀ ਦੋਨੋ ਭਾਸ਼ਾ ਵਿੱਚ ਬਦਲ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰੀ ਵੈਬਸਾਈਟ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵੈਬਸਾਈਟ ਵਿੱਚ ਮੁੱਖ ਪੰਨਾ, ਜ਼ਿਲ੍ਹੇ ਸਬੰਧੀ ਜਾਣਕਾਰੀ, ਦਸਤਾਵੇਜ, ਪਹਿਲਕਦਮੀ, ਵਿਭਾਗਾਂ ਦੀ ਜਾਣਕਾਰੀ, ਫਾਰਮ, ਸੂਚਨਾਵਾਂ, ਸੈਰ ਸਪਾਟਾ, ਨਾਗਰਿਕ ਸੇਵਾਵਾਂ, ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਅਤੇ ਮੀਡੀਆ ਗੈਲਰੀ ਬਣਾਈ ਗਈ ਹੈ।ਵੈਬਸਾਈਟ ਨੂੰ ਹਰ ਰੋਜ ਅੱਪਡੇਟ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਲਈ ਬਹੁ ਉਪਯੋਗੀ ਜਾਣਕਾਰੀ ਦਰਜ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੈਬਸਾਈਟ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਕਿੱਥੋਂ ਮਿਲਣਗੀਆਂ ਅਤੇ ਕਿਸ ਅਧਿਕਾਰੀ ਤੋਂ ਮਿਲਣਗੀਆਂ ਇਹ ਵੀ ਦਰਜ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਅੱਜ ਤੱਕ ਇਸ ਵਿੱਚ ਪੰਜਾਬ ਲੈਂਡ ਰਿਕਾਰਡ ਸੋਸਾਇਟੀ, ਰੈਵੇਨਿਊ ਕੋਰਟ ਕੇਸ ਦੀ ਸਥਿਤੀ, ਰੈਵੇਨਿਊ ਕੋਰਟਾਂ ਦੀ ਸੂਚੀ, ਈ ਡਿਸਟ੍ਰਿਕ ਅਤੇ ਡਿਪਟੀ ਕਮਿਸ਼ਨਰ ਦਫਤਰ ਦੁਆਰਾ ਮੁਹੱਈਆ ਕੀਤੀਆਂ ਗਈਆਂ ਸੇਵਾਵਾਂ ਦੀ ਸੂਚੀ ਦਰਜ ਕੀਤੀ ਗਈ ਹੈ, ਆਉਣ ਵਾਲੇ ਸਮੇਂ ਦੋਰਾਨ ਹੋਰ ਵਿਭਾਗਾਂ ਦੀ ਕਾਰਜਾਂ ਦੀ ਜਾਣਕਾਰੀ ਵੀ ਇਸ ਵਿੱਚ ਦਰਜ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਸੁਵਿਧਾਵਾਂ ਦੇ ਲਈ ਵੱਖ ਵੱਖ ਸੇਵਾਵਾਂ ਦੇ ਲਈ ਵੈਬਸਾਈਟ ਦੇ ਵਿੱਚ ਲਿੰਕ ਦਿੱਤੇ ਗਏ ਹਨ ਜਿਸ ਨੂੰ ਕਲਿੱਕ ਕਰਕੇ ਉਸ ਵਿਭਾਗ ਦੀ ਸਾਈਟ ਤੇ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਹੋਰ ਉਪਯੋਗੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵੈਬਸਾਈਟ ਨੂੰ ਇਸ ਤਰੀਕੇ ਨਾਲ ਲਾਂਚ ਕੀਤਾ ਗਿਆ ਹੈ ਕਿ ਮੋਬਾਇਲ ਅਤੇ ਕੰਪਿਊਟਰ ਦੋਨੋ ਸਥਾਨਾਂ ਤੇ ਖੋਲਣ ਨਾਲ ਇਹ ਵੱਖ ਵੱਖ ਤਰੀਕੇ ਨਾਲ ਅਪਣੇ ਆਪ ਕੰਮ ਕਰਨਾ ਸੁਰੂ ਕਰ ਦਿੰਦੀ ਹੈ।

 

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply