Sunday, July 26, 2026

ਖਾਲਸਾ ਕਾਲਜ ਲਾਅ ਵਿਖੇ ‘ਆਰਟ ਆਫ਼ ਲਿਵਿੰਗ ਯੂਥ ਇੰਪਾਵਰਮੈਂਟ ਸਕਿੱਲਜ਼’ ਵਰਕਸ਼ਾਪ

PPN0310201812ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਵੱਲੋਂ ਯੂਥ ਇੰਮਪਾਵਰਮੈਂਟ ਅਤੇ ਸਕਿੱਲਜ਼ ਵਰਕਸ਼ਾਪ ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ।ਇਸ ਸੈਮੀਨਾਰ ਦਾ ਆਗਾਜ਼ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਡੀਨ, ਡਾ. ਗੁਨੀਸ਼ਾ ਸਲੂਜਾ ਵੱਲੋਂ ਮੁੱਖ ਮਹਿਮਾਨਾਂ ਦੀ ਜਾਣ-ਪਛਾਣ ਨਾਲ ਕੀਤਾ ਗਿਆ।ਇਸ ਸੈਮੀਨਾਰ ’ਚ ਮੁੱਖ ਮਹਿਮਾਨ ਸੌਰਵ ਕਪੂਰ, ਮਿਸ ਦੀਪਿਕਾ ਮਲਹੋਤਰਾ ਅਤੇ ਹੋਰ ਵਲੰਟੀਅਰਜ਼ ਵੀ ਸ਼ਾਮਿਲ ਸਨ।
    ਇਸ ਮੌਕੇ ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਅਤੇ  ਸਟਾਫ ਮੈਬਰਾਂ ਨੂੰ ਤਨਾਵ ਮੁਕਤ ਜ਼ਿੰਦਗੀ ਜਿਉਣ ਦੇ ਢੰਗਾਂ ਅਤੇ ਆਪਣੇ ਆਪ ’ਚ ਦ੍ਰਿੜਤਾ, ਸੰਚਾਰ ਹੁਨਰ ਅਤੇ ਰਚਨਾਤਮਕ ਗੁਣਾਂ ਨੂੰ ਅਪਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਸਾਰੇ ਦਿਨ ’ਚ ਕੁਝ ਸਮਾਂ ਮੈਡੀਟੇਸ਼ਨ ਨੂੰ ਦੇਣਾ ਚਾਹੀਦਾ ਹੈ ਅਤੇ ਨਾਂਹ-ਪੱਖੀ ਵਿਚਾਰਾਂ ਨੂੰ ਵੀ ਸਕਾਰਾਤਮਿਕ ਤਰੀਕੇ ਨਾਲ ਅਪਨਾਉਣਾ ਚਾਹੀਦਾ ਹੈ।
    ਇਸ ਮੌਕੇ ਪ੍ਰਿੰ: ਡਾ. ਜਸਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਤਨਾਵ ਮੁਕਤ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡਾ. ਹਰਪ੍ਰੀਤ ਕੌਰ, ਪ੍ਰੋ. ਜਸਕਿਰਨਬੀਰ ਕੌਰ, ਪ੍ਰੋ. ਰਾਸ਼ੀਮਾ ਚੰਗੋਤਰਾ, ਪ੍ਰੋ. ਮੋਹਿਤ ਸੈਨੀ, ਪ੍ਰੋ. ਸੁਖਮਨਪ੍ਰੀਤ ਕੌਰ, ਪ੍ਰੋ. ਸਤਿੰਦਰਪਾਲ ਕੌਰ, ਪ੍ਰੋ. ਸਵਪਨਪ੍ਰੀਤ ਕੌਰ ਅਤੇ ਪ੍ਰੋ ਮਨਜਿੰਦਰ ਕੌਰ ਆਦਿ ਕਾਲਜ ਦੇ ਸਟਾਫ ਮੈਂਬਰ ਸ਼ਾਮਿਲ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply