ਅੰਮ੍ਰਿਤਸਰ, 5 ਅਕਤੁਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਲਾਈਫ ਕੇਅਰ ਐਜੁਕੇਸ਼ਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ ਤੇ ਪ੍ਰਧਾਨ
ਕਸ਼ਮੀਰ ਸਿੰਘ ਸਹੋਤਾ ਵਲੋਂ ਸਾਂਝ ਕੇਂਦਰ ਹਲਕਾ ਪੱਛਮੀ ਇੰਚਾਰਜ ਪ੍ਰਵੀਨ ਕੁਮਾਰੀ ਨੂੰ ਇੰਸਪੈਕਟਰ, ਰਮੇਸ਼ ਕੁਮਾਰ ਤੇ ਨਰਿੰਦਰ ਸਿੰਘ ਨੂੰ ਏ.ਐਸ.ਆਈ ਬਣਨ `ਤੇ ਸਨਮਾਨਿਤ ਕੀਤਾ ਗਿਆ।ਚੇਅਰਮੈਨ ਸੂਰੀ ਤੇ ਪ੍ਰਧਾਨ ਸਹੋਤਾ ਨੇ ਕਿਹਾ ਪੁਲਿਸ ਵਿਭਾਗ ਵਲੋਂ ਪ੍ਰਮੋਟ ਕੀਤੇ ਗਏ ਅਧਿਕਾਰੀਆਂ ਦਾ ਜਿਥੇ ਮਾਣ ਵਧਿਆ ਹੈ, ਉਥੇ ਉਨਾਂ ਦੀਆਂ ਜਿੰਮੇਵਾਰੀਆਂ ਵਿੱਚ ਵੀ ਵਾਧਾ ਹੋਇਆ ਹੈ।ਉਨਾਂ ਕਿਹਾ ਕਿ ਸਾਂਝ ਕੇਂਦਰ ਦੇ ਅਧਿਕਾਰੀਆਂ ਵਲੋਂ ਹੁਣ ਤੱਕ ਕਈ ਘਰਾਂ ਦੇ ਫੈਸਲੇ ਕਰਵਾ ਕੇ ਉਨ੍ਹਾਂ ਨੂੰ ਟੁੱਟਣ ਤੋਂ ਬਚਾਇਆ ਗਿਆ ਹੈ ਅਤੇ ਸਕੂਲਾਂ ਕਾਲਜਾਂ ਤੇ ਕਲੌਨੀਆਂ ਵਿੱਚ ਜਾ ਕੇ ਨਸ਼ਿਆਂ ਖਿਲਾਫ ਕਈ ਸੈਮੀਨਾਰ ਕੀਤੇ ਗਏ ਹਨ।ਇਸ ਮੋਕੇ ਨੰਬਰਦਾਰ ਰਾਜ ਕੁਮਾਰ ਕਾਕਾ, ਜਤਿੰਦਰ ਸਿੰਘ ਬੇਦੀ, ਅਰੂੜ ਚੰਦ ਮਹਿਤਾ, ਸਰਬਜੀਤ ਸਿੰਘ ਹੈਰੀ, ਰੁਪਿੰਦਰ ਸਿੰਘ ਬੇਦੀ, ਹਰਜਿੰਦਰ ਸਿੰਘ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media