Friday, April 17, 2026

ਖਾਲਸਾ ਕਾਲਜ ਵਿਖੇ ਪਲਾਸਿਟਕ ਵੇਸਟ ਮੈਨੇਜਮੈਂਟ ’ਤੇ ਕਰਵਾਈ ਵਰਕਸ਼ਾਪ

ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਮਿਸਟਰੀ ਵਿਭਾਗ ਵਲੋਂ ‘ਪਲਾਸਟਿਕ ਵੇਸਟ ਮੈਨੇਜ਼ਮੈਂਟ’ ਵਿਸ਼ੇ ’ਤੇ PPN0510201810ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਈ ਵਰਕਸ਼ਾਪ ’ਚ ਮੁੱਖ ਮਹਿਮਾਨ ਵਜੋਂ ਡਾ. ਉਪਿੰਦਰ ਪਾਲ ਸਿੰਘ, ਡਾਇਰੈਕਟਰ ਅਤੇ ਮੁਖੀ ਪਲਾਸਟਿਕ ਇੰਜੀਨੀਅਰਿੰਗ ਅਤੇ ਤਕਨਾਲੋਜੀ ਸੰਸਥਾਨ (ਸੀ.ਆਈ.ਪੀ.ਈ.ਟੀ) ਜੋ ਕਿ ਸਕੀਲਿੰਗ ਅਤੇ ਤਕਨੀਕੀ ਸਹਾਇਤਾ ਦਾ ਕੇਂਦਰ ਹੈ, ਨੇ ਆਪਣੇ ਭਾਸ਼ਣ ’ਚ ਪਲਾਸਟਿਕ ਉਤਪਾਦਾਂ ਦੀ ਵਰਤੋਂ ਅਤੇ ਦੁਰਵਰਤੋਂ ਨੂੰ ਉਜਾਗਰ ਕੀਤਾ।
     ਉਨ੍ਹਾਂ ਨੇ ਪਲਾਸਟਿਕ ਦੇ ਵੱਖ-ਵੱਖ ਗੁਣਾਂ ਅਤੇ ਔਗੁਣਾਂ ਦੀ ਚਰਚਾ ਕਰਦਿਆਂ ਕਿਹਾ ਕਿ ਇਹ ਸਾਡੇ ਰੋਜ਼ਾਨਾ ਜੀਵਨ ਦਾ ਇਕ ਬੁਨਿਆਦੀ ਲੋੜ ਦੇ ਰੂਪ ’ਚ ਅਨਿੱਖੜਵਾਂ ਹਿੱਸਾ ਬਣ ਚੁੱਕਾ ਹੈ।ਉਨ੍ਹਾਂ ਨੇ ਪਲਾਸਟਿਕ ਦੀ ਖੂਬੀਆਂ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇਸ ਦੀ ਵਰਤੋਂ ਸ਼ੀਪਿੰਗ ਇੰਡਸਟਰੀ ਤੋਂ ਲੈ ਕੇ ਖਾਣ-ਪੀਣ ਵਾਲੀਆਂ ਵਸਤੂਆਂ, ਵਾਹਨਾਂ, ਬਿਜਲੀ ਯੰਤਰਾਂ ਅਤੇ ਮੈਡੀਕਲ ਸਾਇੰਸ ’ਚ ਵੀ ਕੀਤੀ ਜਾਂਦੀ  ਹੈ।
     ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਭਾਗ ਮੁੱਖੀ ਡਾ. ਐਮ. ਐਸ. ਬੱਤਰਾ ਨਾਲ ਮਿਲ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਸੀ।ਸੈਮੀਨਾਰ ’ਚ ਗ੍ਰੈਜੂਏਟ, ਪੋਸਟ-ਗ੍ਰੈਜੂਏਟ ਵਿਦਿਆਰਥੀ ਅਤੇ ਰਸਾਇਣ ਵਿਭਾਗ ਦੇ ਫੈਕਲਟੀ ਮੈਂਬਰ ਮੌਜ਼ੂਦ ਸਨ।ਡਾ. ਬੱਤਰਾ ਨੇ ਵਿਸ਼ੇ ਸਬੰਧੀ ਸੰਬੋਧਨ ਕਰਦਿਆਂ ਪਲਾਸਟਿਕ ਦੀ ਮਹੱਤਤਾ ਅਤੇ ਉਸਦੀ ਗੁਣਵਤਾ ਨਾਲ ਸਬੰਧਿਤ ਜਾਣਕਾਰੀ ਵੀ ਦਿੱਤੀ ਤੇ ਨਾਲ ਹੀ ਜੋ ਰਹਿੰਦ-ਖੂੰਹਦ ਪਲਾਸਟਿਕ, ਜੋ ਕਿ ਵਾਤਾਵਰਣ ਨੂੰ ਦੂਸ਼ਿਤ ਕਰ ਰਹੀਆਂ ਹਨ ਬਾਰੇ ਵੀ ਚਾਨਣਾ ਪਾਇਆ।
     ਡਾ. ਉਪਿੰਦਰ ਪਾਲ ਸਿੰਘ ਨੇ ਪਲਾਸਟਿਕ ਦੀ ਰਹਿੰਦ-ਖੂੰਹਦ ਨੂੰ ਕਿਵੇਂ ਵਰਤੋਂ ’ਚ ਲਿਆਇਆ ਜਾ ਸਕਦਾ ਹੈ, ਸਬੰਧੀ ਵੱਖ-ਵੱਖ ਢੰਗਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕੀਤਾ।ਪ੍ਰੋ. ਬੀ.ਕੇ ਬਸਰਾ ਨੇ ਮੁੱਖ ਮਹਿਮਾਨ ਵੱਲੋਂ ਪਲਾਸਟਿਕ ਵਿਸ਼ੇ ਸਬੰਧੀ ਜਾਣਕਾਰੀ ਪ੍ਰਦਾਨ ਕਰਨ ’ਤੇ ਦਿੱਤੇ ਕੀਮਤੀ ਸਮੇਂ ਸਬੰਧੀ ਧੰਨਵਾਦ ਮਤਾ ਪੇਸ਼ ਕੀਤਾ।ਇਸ ਮੌਕੇ ਡਾ. ਹਰਵਿੰਦਰ ਕੌਰ, ਡਾ. ਕਿਰਨਦੀਪ ਕੌਰ, ਡਾ. ਤਮਿੰਦਰ ਸਿੰਘ, ਡਾ. ਜਸਜੀਤ ਕੌਰ ਰੰਧਾਵਾ, ਡਾ. ਕੰਵਲਜੀਤ ਕੌਰ, ਡਾ. ਰਣਧੀਰ ਸਿੰਘ, ਡਾ. ਬਲਜਿੰਦਰ ਕੌਰ ਰੰਧਾਵਾ, ਡਾ. ਅਮਿਤ ਅਨੰਦ, ਡਾ. ਕੁਲਤਾਰ ਸਿੰਘ, ਡਾ. ਸੀਮਾ, ਡਾ. ਨਵਲਪ੍ਰੀਤ ਕੌਰ, ਡਾ. ਮੁਹੰਮਦ ਅਰਸ਼ਦ, ਡਾ. ਹਰਖੀਰ ਕੌਰ, ਡਾ. ਗਾਂਧੀ ਅਤੇ ਵਿਭਾਗ ਦੇ ਹੋਰ ਫੈਕਲਟੀ ਮੈਂਬਰ ਮੌਜੂਦ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply