Tuesday, November 24, 2026

ਪੁਰਾਤਨਤਾ ਤੇ ਸੁੰਦਰ ਮੀਨਾਕਾਰੀ ਦਾ ਸੁਮੇਲ ਹਨ ਨਵੇਂ ਦਰਵਾਜ਼ੇ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਨਵੇਂ ਲਗਾਏ ਗਏ PPN0610201802ਦਰਵਾਜ਼ੇ ਪੁਰਾਤਨ ਦਰਵਾਜ਼ਿਆਂ ਦੀ ਤਰ੍ਹਾਂ ਹੂਬਹੂ ਬਣਾਏ ਗਏ ਹਨ।ਦਰਵਾਜ਼ੇ ਤਿਆਰ ਕਰਨ ਲਈ ਟਾਹਲੀ ਦੀ ਕਾਲੀ ਲੱਕੜ ਵਰਤੀ ਗਈ ਹੈ ਅਤੇ ਇਸ ਦੇ ਇਕ ਪਾਸੇ ਚਾਂਦੀ ਦੀ ਪਰਤ ਅਤੇ ਦੂਸਰੇ ਪਾਸੇ ਸਮੁੰਦਰੀ ਸਿੱਪ ਨਾਲ ਸੁੰਦਰ ਮੀਨਾਕਾਰੀ ਕੀਤੀ ਗਈ ਹੈ।ਇਹ ਮੀਨਾਕਾਰੀ ਕੁਦਰਤ ਦਾ ਪ੍ਰਭਾਵ ਸਿਰਜਦੀ ਹੈ, ਜਿਸ ਵਿਚ ਖੂਬਸੂਰਤ ਦਰੱਖਤ, ਵੇਲਾਂ ਅਤੇ ਪੰਛੀ ਦਿਖਾਏ ਗਏ ਹਨ। ਮੀਨਾਕਾਰੀ ਕਰਨ ਲਈ ਆਗਰੇ ਅਤੇ ਅੰਮ੍ਰਿਤਸਰ ਦੇ ਕਾਰੀਗਰਾਂ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ ਹਨ ਅਤੇ ਲੱਕੜ ਦਾ ਕੰਮ ਕਾਰਸੇਵਾ ਭੂਰੀਵਾਲਿਆਂ ਦੇ ਕਾਰੀਗਰਾਂ ਨੇ ਕੀਤਾ ਹੈ।ਦਰਵਾਜ਼ਿਆਂ ਦੀ ਉਚਾਈ 118 ਇੰਚ, ਜਦਕਿ ਚੌੜਾਈ 110 ਇੰਚ ਹੈ।ਇਨ੍ਹਾਂ ਦੇ ਬਾਹਰਲੇ ਹਿੱਸੇ ’ਤੇ 60 ਕਿਲੋ ਚਾਂਦੀ ਲਗਾਈ ਗਈ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply