ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਨਵੇਂ ਲਗਾਏ ਗਏ
ਦਰਵਾਜ਼ੇ ਪੁਰਾਤਨ ਦਰਵਾਜ਼ਿਆਂ ਦੀ ਤਰ੍ਹਾਂ ਹੂਬਹੂ ਬਣਾਏ ਗਏ ਹਨ।ਦਰਵਾਜ਼ੇ ਤਿਆਰ ਕਰਨ ਲਈ ਟਾਹਲੀ ਦੀ ਕਾਲੀ ਲੱਕੜ ਵਰਤੀ ਗਈ ਹੈ ਅਤੇ ਇਸ ਦੇ ਇਕ ਪਾਸੇ ਚਾਂਦੀ ਦੀ ਪਰਤ ਅਤੇ ਦੂਸਰੇ ਪਾਸੇ ਸਮੁੰਦਰੀ ਸਿੱਪ ਨਾਲ ਸੁੰਦਰ ਮੀਨਾਕਾਰੀ ਕੀਤੀ ਗਈ ਹੈ।ਇਹ ਮੀਨਾਕਾਰੀ ਕੁਦਰਤ ਦਾ ਪ੍ਰਭਾਵ ਸਿਰਜਦੀ ਹੈ, ਜਿਸ ਵਿਚ ਖੂਬਸੂਰਤ ਦਰੱਖਤ, ਵੇਲਾਂ ਅਤੇ ਪੰਛੀ ਦਿਖਾਏ ਗਏ ਹਨ। ਮੀਨਾਕਾਰੀ ਕਰਨ ਲਈ ਆਗਰੇ ਅਤੇ ਅੰਮ੍ਰਿਤਸਰ ਦੇ ਕਾਰੀਗਰਾਂ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ ਹਨ ਅਤੇ ਲੱਕੜ ਦਾ ਕੰਮ ਕਾਰਸੇਵਾ ਭੂਰੀਵਾਲਿਆਂ ਦੇ ਕਾਰੀਗਰਾਂ ਨੇ ਕੀਤਾ ਹੈ।ਦਰਵਾਜ਼ਿਆਂ ਦੀ ਉਚਾਈ 118 ਇੰਚ, ਜਦਕਿ ਚੌੜਾਈ 110 ਇੰਚ ਹੈ।ਇਨ੍ਹਾਂ ਦੇ ਬਾਹਰਲੇ ਹਿੱਸੇ ’ਤੇ 60 ਕਿਲੋ ਚਾਂਦੀ ਲਗਾਈ ਗਈ ਹੈ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media