ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਕੇਂਦਰੀ ਆਮ ਆਦਮੀ ਪਾਰਟੀ ਦੀ ਬੀਤੇ ਦਿਨੀਂ ਪੰਜਾਬ ਦੇ ਵਿਧਾਇਕ ਤੇ ਸੀਨੀਅਰ ਆਗੂਆਂ
ਨਾਲ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਪਾਸ ਹੋਇਆ ਕਿ ਪੰਜਾਬ ਸੰਬੰਧੀ ਫੈਸਲੇ ਲੈਣ ਲਈ 22 ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਹੈ। ਇਹ ਕੋਰ ਕਮੇਟੀ ਹੀ ਪੰਜਾਬ ਦੇ ਸਾਰੇ ਮਸਾਲਿਆਂ ਤੇ ਫੈਸਲੇ ਲਿਆ ਕਰੇਗੀ। ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਇਸ ਕਮੇਟੀ ਦੇ ਚੇਅਰਮੈਨ ਹੋਣਗੇ।
ਇਸ ਦੀ ਪੁਸ਼ਟੀ ਐਮ.ਪੀ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ।ਉਨ੍ਹਾਂ ਇਹ ਵੀ ਦੱਸਿਆ ਕਿ ਮੀਟਿੰਗ ਵਿੱਚ ਉਨਾਂ ਦਾ ਨਾਮ ਲਿਆ ਗਿਆ ਸੀ ਅਤੇ ਉਹਨਾਂ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਦੇ ਨਾਮ ਦਾ ਪ੍ਰਸਤਾਵ ਰੱੱਖਿਆ ਮੀਟਿੰਗ ਵਿੱਚ ਸਾਰੇ ਵਿਧਾਇਕਾਂ ਤੇ ਅਹੁੱਦੇਦਾਰਾਂ ਨੇ ਉਨ੍ਹਾਂ ਦੇ ਨਾਮ ਸਰਬਸੰਮਤੀ ਪ੍ਰਗਟ ਕੀਤੀ ਤੇ ਇਹ ਮਤਾ ਪਾਸ ਹੋ ਗਿਆ।
Check Also
ਪੰਜਾਬੀ ਨਾਟਕ ‘ਤਪਸ਼’ ਨੇ ਉਭਾਰਿਆ ਪੰਜਾਬ ਵਿੱਚ ਵਧ ਰਹੀ ਗਰਮੀ ਅਤੇ ਜਲਵਾਯੂ ਪਰਿਵਰਤਨ ਦਾ ਮੁੱਦਾ
ਅੰਮ੍ਰਿਤਸਰ, 28 ਜੁਲਾਈ ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਵਿੱਚ ਲਗਾਤਾਰ ਵੱਧ ਰਹੀ ਗਰਮੀ ਅਤੇ ਜਲਵਾਯੂ …
Punjab Post Daily Online Newspaper & Print Media