Friday, November 20, 2026

ਆਮ ਆਦਮੀ ਪਾਰਟੀ ਨੇ ਵਿਧਾਇਕ ਬੁੱਧ ਰਾਮ ਨੂੰ ਬਣਾਇਆ ਕੋਰ ਕਮੇਟੀ ਦਾ ਚੇਅਰਮੈਨ

ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਕੇਂਦਰੀ ਆਮ ਆਦਮੀ ਪਾਰਟੀ ਦੀ ਬੀਤੇ ਦਿਨੀਂ ਪੰਜਾਬ ਦੇ ਵਿਧਾਇਕ ਤੇ ਸੀਨੀਅਰ ਆਗੂਆਂ Budh Ram AAPਨਾਲ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਪਾਸ ਹੋਇਆ ਕਿ ਪੰਜਾਬ ਸੰਬੰਧੀ ਫੈਸਲੇ ਲੈਣ ਲਈ 22 ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਹੈ। ਇਹ ਕੋਰ ਕਮੇਟੀ ਹੀ ਪੰਜਾਬ ਦੇ ਸਾਰੇ ਮਸਾਲਿਆਂ ਤੇ ਫੈਸਲੇ ਲਿਆ ਕਰੇਗੀ। ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਇਸ ਕਮੇਟੀ ਦੇ ਚੇਅਰਮੈਨ ਹੋਣਗੇ।
        ਇਸ ਦੀ ਪੁਸ਼ਟੀ ਐਮ.ਪੀ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ।ਉਨ੍ਹਾਂ ਇਹ ਵੀ ਦੱਸਿਆ ਕਿ ਮੀਟਿੰਗ ਵਿੱਚ ਉਨਾਂ ਦਾ ਨਾਮ ਲਿਆ ਗਿਆ ਸੀ ਅਤੇ ਉਹਨਾਂ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਦੇ ਨਾਮ ਦਾ ਪ੍ਰਸਤਾਵ ਰੱੱਖਿਆ ਮੀਟਿੰਗ ਵਿੱਚ ਸਾਰੇ ਵਿਧਾਇਕਾਂ ਤੇ ਅਹੁੱਦੇਦਾਰਾਂ ਨੇ ਉਨ੍ਹਾਂ ਦੇ ਨਾਮ ਸਰਬਸੰਮਤੀ ਪ੍ਰਗਟ ਕੀਤੀ ਤੇ ਇਹ ਮਤਾ ਪਾਸ ਹੋ ਗਿਆ।
 

Check Also

ਸਵਤੰਰਤਾ ਸੇਨਾਨੀ ਵੀਰ ਸਿੰਘ ‘ਵੀਰ’ ਦੇ ਸਪੁੱਤਰ ਅਮਰਜੀਤ ਸਿੰਘ ਭਾਟੀਆ ਦਾ ਦਿਹਾਂਤ

ਅੰਮ੍ਰਿਤਸਰ, 19 ਨਵੰਬਰ (ਗੁਰਪ੍ਰੀਤ ਸਿੰਘ) – ਉਘੇ ਸਵਤੰਰਤਾ ਸੇਨਾਨੀ ਅਤੇ ਪੰਜਾਬੀ ਕਵੀ ਵੀਰ ਸਿੰਘ ਵੀਰ …

Leave a Reply