Wednesday, July 29, 2026

ਡਿਪਟੀ ਕਮਿਸ਼ਨਰ ਨੇ ਭੀਖੀ `ਚ ਕੀਤਾ ਸਟਰੀਟ ਲਾਈਟਾਂ ਦਾ ਉਦਘਟਾਨ- ਸ਼ਹਿਰ ਵਾਸੀ ਖੁਸ਼

ਭੀਖੀ, 5 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) –  ਭੀਖੀ ਵਿਖੇ ਸੁਨਾਮ-ਮਾਨਸਾ ਸੜਕ ਦੇ ਤਕਰੀਬਨ 1.5 ਕਿਲੋਮੀਟਰ ਰਸਤੇ `ਤੇ ਸਟਰੀਟ ਲਾਈਟਾਂ ਨਾ Apneet Riatਹੋਣ ਕਾਰਨ ਕਾਫੀ ਲੰਮੇ ਸਮੇ ਤੋ ਲੋਕਾਂ ਨੂੰ ਰਾਤ ਦੇ ਸਮੇਂ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਸੀ।ਜਿਸ ਨੂੰ ਦੇਖਦਿਆਂ ਨਗਰ ਪੰਚਾਇਤ ਨੇ 20 ਤੋਂ 22 ਲੱਖ ਦੀ ਲਾਗਤ ਨਾਲ ਪੂਰੇ ਰਸਤੇ `ਤੇ ਲਾਈਟਾਂ ਲਗਾਈਆਂ ਹਨ।ਇਨ੍ਹਾਂ ਲਾਈਟਾਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਕੌਂਸਲਰ ਮੰਜੂ ਬਾਲਾ ਨੇ ਸਾਂਝੇ ਤੌਰ `ਤੇ ਕੀਤਾ।ਇਸ ਮੋਕੇ ਸ਼ਹਿਰ ਵਾਸੀਆ ਨੇ ਮੈਡਮ ਅਪਨੀਤ ਰਿਆਤ ਤੇ ਮਨੋਜ ਬਾਲਾ ਦਾ ਧੰਨਵਾਦ ਕੀਤਾ ਅਤੇ ਨਗਰ ਪੰਚਾਇਤ ਵਲੋ ਲੱਡੂ ਵੰਡੇ ਗਏ।ਇਸ ਮੋਕੇ ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਕੁਮਾਰ, ਮਨੋਜ ਕੁਮਾਰ ਰੋਕੀ, ਦੀਪਕ ਕੁਮਾਰ, ਰਾਮਪਾਲ, ਮੱਖਣ ਹਾਜੀ, ਸੁਖਦੀਪ ਸਿੰਘ, ਲਾਜਪਤ ਰਾਏ ਸ਼ਰਮਾ, ਬਲਵਿੰਦਰ ਸਿੰਘ, ਰੋਮੀ ਕੁਮਾਰ, ਮਨੀਸ ਕੁਮਾਰ, ਰਜਨੀਸ਼ ਸ਼ਰਮਾ, ਰਾਜ ਕੁਮਾਰ ਰਾਜੂ ਆਦਿ ਹਾਜਰ ਸਨ।
 

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply