ਭੀਖੀ, 5 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਭੀਖੀ ਵਿਖੇ ਸੁਨਾਮ-ਮਾਨਸਾ ਸੜਕ ਦੇ ਤਕਰੀਬਨ 1.5 ਕਿਲੋਮੀਟਰ ਰਸਤੇ `ਤੇ ਸਟਰੀਟ ਲਾਈਟਾਂ ਨਾ
ਹੋਣ ਕਾਰਨ ਕਾਫੀ ਲੰਮੇ ਸਮੇ ਤੋ ਲੋਕਾਂ ਨੂੰ ਰਾਤ ਦੇ ਸਮੇਂ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਸੀ।ਜਿਸ ਨੂੰ ਦੇਖਦਿਆਂ ਨਗਰ ਪੰਚਾਇਤ ਨੇ 20 ਤੋਂ 22 ਲੱਖ ਦੀ ਲਾਗਤ ਨਾਲ ਪੂਰੇ ਰਸਤੇ `ਤੇ ਲਾਈਟਾਂ ਲਗਾਈਆਂ ਹਨ।ਇਨ੍ਹਾਂ ਲਾਈਟਾਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਕੌਂਸਲਰ ਮੰਜੂ ਬਾਲਾ ਨੇ ਸਾਂਝੇ ਤੌਰ `ਤੇ ਕੀਤਾ।ਇਸ ਮੋਕੇ ਸ਼ਹਿਰ ਵਾਸੀਆ ਨੇ ਮੈਡਮ ਅਪਨੀਤ ਰਿਆਤ ਤੇ ਮਨੋਜ ਬਾਲਾ ਦਾ ਧੰਨਵਾਦ ਕੀਤਾ ਅਤੇ ਨਗਰ ਪੰਚਾਇਤ ਵਲੋ ਲੱਡੂ ਵੰਡੇ ਗਏ।ਇਸ ਮੋਕੇ ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਕੁਮਾਰ, ਮਨੋਜ ਕੁਮਾਰ ਰੋਕੀ, ਦੀਪਕ ਕੁਮਾਰ, ਰਾਮਪਾਲ, ਮੱਖਣ ਹਾਜੀ, ਸੁਖਦੀਪ ਸਿੰਘ, ਲਾਜਪਤ ਰਾਏ ਸ਼ਰਮਾ, ਬਲਵਿੰਦਰ ਸਿੰਘ, ਰੋਮੀ ਕੁਮਾਰ, ਮਨੀਸ ਕੁਮਾਰ, ਰਜਨੀਸ਼ ਸ਼ਰਮਾ, ਰਾਜ ਕੁਮਾਰ ਰਾਜੂ ਆਦਿ ਹਾਜਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media