ਸਮਰਾਲਾ, 6 ਅਕਤੂਬਰ (ਪੰਜਾਬ ਪੋਸਟ- ਕੰਗ) – ਸਰਕਾਰੀ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਇਕਾਈ ਸਮਰਾਲਾ ਅਤੇ
ਮਾਛੀਵਾੜਾ ਦਾ ਇੱਕ ਸਾਂਝੀ ਮੀਟਿੰਗ ਦਲਜੀਤ ਸਿੰਘ ਸਮਰਾਲਾ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਤਨਖਾਹ ਵਿੱਚ 70 ਪ੍ਰਤੀਸ਼ਤ ਕਟੌਤੀ ਦੇ ਫੈਸਲੇ ਨੂੰ ਅਧਿਆਪਕਾਂ ਲਈ ਮਾਰੂ ਦੱਸਿਆ ਗਿਆ।ਦਲਜੀਤ ਸਿੰਘ ਸਮਰਾਲਾ ਨੇ ਕਿਹਾ ਕਿ ਇਹ ਅਧਿਆਪਕ ਜੋ ਪਿਛਲੇ 10 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਅਤੇ ਸਰਕਾਰ ਵੱਲੋਂ ਲਏ ਮਾਰੂ ਫੈਸਲੇ ਵਿਰੁੱਧ 7 ਅਕਤੂਬਰ ਨੂੰ ਪਟਿਆਲਾ ਵਿਖੇ ਸ਼ੁਰੂ ਕੀਤੇ ਜਾ ਰਹੇ ਸਮੂਹਿਕ ਮਰਨ ਵਰਤ ਵਿੱਚ ਸਮਰਾਲਾ ਅਤੇ ਮਾਛੀਵਾੜਾ ਦੀਆਂ ਸਮੂਹਿਕ ਅਧਿਆਪਕ ਜਥੇਬੰਦੀਆਂ ਭਰਵੀਂ ਸ਼ਮੂਲੀਅਤ ਕਰਨਗੀਆਂ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ, ਰਾਜਿੰਦਰ ਸਿੰਘ ਮਾਛੀਵਾੜਾ, ਵਰਿੰਦਰ ਸਿੰਘ, ਦੀਪ ਰਾਜਾ, ਸੰਦੀਪ ਸਿੰਘ, ਰਣਜੀਤ ਸਿੰਘ, ਰਾਜਿੰਦਰ ਸਿੰਘ ਕੋਟਾਲਾ ਤੋਂ ਇਲਾਵਾ ਦਰਜਨ ਦੀ ਗਿਣਤੀ ਵਿੱਚ ਹੋਰ ਅਧਿਆਪਕ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media