ਸਮਰਾਲਾ, 6 ਅਕਤੂਬਰ (ਪੰਜਾਬ ਪੋਸਟ- ਕੰਗ) – ਸਮਰਾਲਾ ਸ਼ਹਿਰ ਦੇ ਚਿਰਾਗ ਬਾਂਸਲ, ਵੀਰੇਂਦਰ ਕੁਮਾਰ ਅਤੇ ਬਾਬੂ ਵਲੋਂ ਆਪਣੀ ਇਮਾਨਦਾਰੀ ਦਿਖਾਉਂਦੇ ਹੋਏ
ਗੁਆਚਾ ਹੋਇਆ ਉਸ ਦੇ ਮਾਲਿਕ ਨੂੰ ਲੱਭ ਕੇ ਵਾਪਸ ਕਰ ਦਿੱਤੇਨਜਾਣ ਦੀ ਖਬਰ ਹੈ। ਇਹ ਪਰਸ ਚਿਰਾਗ ਬਾਂਸਲ ਨੂੰ ਪਾਣੀ ਵਾਲੀ ਟੈਂਕੀ, ਡੱਬੀ ਬਾਜ਼ਾਰ ਸਮਰਾਲਾ ਦੇ ਨੇੜੇ ਮਿਲਿਆ ਤੇ ਇਸ ਬਾਰੇ ਉਸ ਨੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਫਿਰ ਪਰਸ ਖੋਲ ਕੇ ਦੇਖਿਆ ਤਾਂ ਉਸ ਵਿੱਚ ਜ਼ਰੂਰੀ ਕਾਗਜ਼ਾਤ, ਏ.ਟੀ.ਐਮ ਕਾਰਡ ਅਤੇ 5000 ਰੁਪੈ ਦੀ ਨਕਦੀ ਸੀ।ਪਰਸ ਵਿਚੋਂ ਮਿਲੇ ਡਰਾਈਵਿੰਗ ਲਾਇਸੈਂਸ ਤੋਂ ਮਿਲੇ ਪਤੇ ਤੋਂ ਕਿਸੇ ਤਰ੍ਹਾਂ ਉਹਨਾਂ ਪਰਸ ਦੇ ਮਾਲਿਕ ਵਿਜੈ ਕੁਮਾਰ ਦਾ ਮੋਬਾਇਲ ਨੰਬਰ ਪਤਾ ਕਰਕੇ ਉਸ ਨਾਲ ਸੰਪਰਕ ਕੀਤਾ ਅਤੇ ਦੱਸੀਆਂ ਨਿਸ਼ਾਨੀਆਂ ਦੇ ਅਧਾਰ `ਤੇ ਪਰਸ ਵਾਪਸ ਕਰ ਦਿੱਤਾ। ਇਸ ਮੌਕੇ ਵਿਜੈ ਕੁਮਾਰ ਨੇ ਚਿਰਾਗ ਬਾਂਸਲ ਸਮੇਤ ਉਸ ਦੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਅਤੇ ਕਿਹਾ ਅੱਜ ਦੇ ਦੌਰ ਵਿੱਚ ਇਮਾਨਦਾਰੀ ਹੁਣ ਵੀ ਜਿਉਂਦੀ ਹੈ।ਪਰਸ ਵਾਪਸ ਕਰਨ ਮੌਕੇ ਭੂਸ਼ਨ ਬਾਂਸਲ ਚੇਅਰਮੈਨ ਜੈ ਸ਼ਿਵ ਸ਼ਕਤੀ ਸੇਵਾ ਦਲ, ਦੀਪਕ ਬਾਂਸਲ, ਕਰਨ ਸ਼ਰਮਾ, ਗੋਰੀ ਟੰਡਨ ਅਤੇ ਤਪਨ ਸ਼ਰਮਾ ਵੀ ਨਾਲ ਹੀ ਸਨ ਜਿਨ੍ਹਾਂ ਨੇ ਪਰਸ ਦੇ ਮਾਲਕ ਨੂੰ ਲੱਭਣ ਵਿੱਚ ਮਦਦ ਕੀਤੀ ਸੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media