Wednesday, March 18, 2026

ਨਿਗਮ ਅਧਿਕਾਰੀ ਤੇ ਕਰਮਚਾਰੀ ਵਾਰਡ ਕੌਸਲਰ ਦੀ ਦੇਖ-ਰੇਖ `ਚ ਨੇਪਰੇ ਚਾੜਣ ਵਿਕਾਸ ਦੇ ਕੰਮ

PPN0710201813ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪਸਟ- ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਨਗਰ ਨਿਗਮ ਵਲੋਂ ਅਪਣਾਏ ਗਏ ਜੋਨਲ ਸਿਸਟਮ ਤਹਿਤ ਉਤਰੀ ਜੋਨ ਦੇ ਕੌਸਲਰਾਂ, ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ।ਜਿਸ ਵਿੱਚ ਉੱਤਰੀ ਜੋਨ ਤੋਂ ਕੌਸਲਰ ਮਮਤਾ ਦੱਤਾ, ਪ੍ਰਿੰਅਕਾ ਸ਼ਰਮਾ, ਸੰਧਿਆ ਸਿੱਕਾ, ਸਮੀਰ ਦੱਤਾ, ਸੰਦੀਪ ਕੁਮਾਰ ਰਿੰਕਾ, ਹਰਪਨਦੀਪ ਸਿੰਘ ਔਜਲਾ, ਜਤਿੰਦਰ ਕੌਰ, ਬਲਵਿੰਦਰ ਸਿੰਘ, ਕਾਜ਼ਲ, ਅਮਨਦੀਪ ਐਰੀ, ਪੂਨਮ ਉੱਮਟ, ਅਸ਼ਵਨੀ ਕੁਮਾਰ, ਪਿੰਕੀ ਦੇਵੀ, ਗੁਰਜੀਤ ਕੌਰ ਅਤੇ ਪਰਦੀਪ ਸ਼ਰਮਾ ਆਦਿ ਸਾਮਿਲ ਸਨ।ਮੀਟਿੰਗ ਵਿਚ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਿਤੀਸ਼ ਸਿੰਗਲਾ, ਨਿਗਰਾਨ ਇੰਜੀਨੀਅਰ (ਓ.ਐਂਡ.ਐਮ) ਅਨੁਰਾਗ ਮਹਾਜਨ, ਕਾਰਜਕਾਰੀ ਇੰਜੀਨੀਅਰ ਸਿਵਲ ਸੰਦੀਪ ਸਿੰਘ, ਕਾਰਜਕਾਰੀ ਇੰਜੀਨੀਅਰ (ਓ.ਐਂਡ.ਐਮ) ਤਿਲਕ ਰਾਜ ਜੱਸਰ, ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆਂ, ਏ.ਟੀ.ਪੀ ਕਿਸ਼ਨਾ ਕੁਮਾਰੀ, ਚੀਫ ਸੈਨੇਟਰੀ ਇੰਸਪੈਕਟਰ ਮਲਕੀਅਤ ਸਿੰਘ, ਉਤਰੀ ਹਲਕੇ ਦੇ ਸਬ-ਜੋਨਲ ਇੰਚਾਰਜ ਸੁਪਰਡੈਂਟ, ਸਮੂਹ ਜੋਨਲ ਇੰਸਪੈਕਟਰ ਅਤੇ ਕਰਮਚਾਰੀ ਹਾਜ਼ਰ ਸਨ।
ਮੇਅਰ ਨੇ ਮੀਟਿੰਗ ਵਿਚ ਸੰਬੋਧਨ ਕਰਦੇ ਹੋਏ ਕਿਹਾ ਕਿ ਨਿਗਮ ਵਲੋਂ ਲਾਗੂ ਕੀਤੇ ਗਏ ਜੋਨਲ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਉਤਰੀ ਜੋਨ ਦੇ ਕੌਸਲਰਾਂ ਦੇ ਨਾਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰੂਬਰੂ ਕਰਾਉਣ ਲਈ ਮੀਟਿੰਗ ਰੱਖੀ ਗਈ ਹੈ, ਕਿਉਕਿ ਕੌਸਲਰ ਲੋਕਾਂ ਨੂੰ ਮੁੱਢਲੀਆਂ ਸੇਵਾਵਾਂ ਦੇਣ ਲਈ ਜਵਾਬਦੇਹ ਹੁੰਦੇ ਹਨ।ਉਨਾਂ ਕਿਹਾ ਕਿ ਸਮੂਹ ਅਧਿਕਾਰੀ/ ਕਰਮਚਾਰੀ ਸਬੰਧਤ ਵਾਰਡ ਦੇ ਕੌਸਲਰ ਦੀ ਦੇਖ-ਰੇਖ `ਚ ਇਲਾਕਿਆਂ ਦੇ ਵਿਕਾਸ ਦੇ ਕੰਮਾਂ ਨੂੰ ਨੇਪੜੇ ਚਾੜਨ।ਅਜਿਹਾ ਕਰਨ ਨਾਲ ਸ਼ਹਿਰ ਵਾਸੀਆਂ ਨੂੰ ਬੇਹਤਰ ਸਹੂਲਤਾਂ ਦੇਣ `ਚ ਆਸਾਨੀ ਹੋਵੇਗੀ।

 

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply