Sunday, April 26, 2026

ਸਰੂਪ ਰਾਣੀ ਸਰਕਾਰੀ ਕਾਲਜ (ਔਰਤਾਂ) ਵਿਖੇ ਕਰਵਾਇਆ ਹੈਲਥ ਜਾਗਰੂਕਤਾ ਸੈਮੀਨਾਰ

PPN0710201812ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਸਰੂਪ ਰਾਣੀ ਸਰਕਾਰੀ ਕਾਲਜ (ਔਰਤਾਂ) ਵਿਖੇ ਹੈਲਥ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ।ਪੰਜਾਬ ਸਰਕਾਰ ਦੀ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਮਨਾਏ ਜਾ ਰਹੇ ਛਿਮਾਹੀ ਪੰਦਰਵਾੜੇ ਨੂੰ ਸਮਰਪਿੱਤ ਸੈਮੀਨਾਰ ਵਿੱਚ ਡਾ. ਸਰਨਜੀਤ ਕੌਰ ਸਿੱਧੂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਕਾਲਜ ਪ੍ਰਿੰਸੀਪਲ ਸ੍ਰੀਮਤੀ ਨੂਤਨ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ, ਜਦ ਕਿ ਰੈਡ ਕਰਾਸ ਸੁਸਾਇਟੀ ਦੀ ਕਨਵੀਨਰ ਮੈਡਮ ਮਾਨਸੀ ਸਿੰਘ ਨੇ ਡਾ. ਸਿੱਧੂ ਦੇ ਜੀਵਨ ਤੇ ਪ੍ਰਾਪਤੀਆਂ ਦੱਸੀਆਂ।
    ਸੈਮੀਨਾਰ ਦੌਰਾਨ ਵਿਦਿਆਰਥਣਾਂ ਨੂੰ ਸੰਬੋਧਿਤ ਕਰਦਿਆਂ ਡਾ. ਸ਼ਰਨਜੀਤ ਕੌਰ ਸਿੱਧੂ ਨੇ ਆਪਣੇ ਨਿੱਜੀ ਤਜੱਰਬੇ ਸਾਂਝੇ ਕਰਦਿਆਂ ਨਾਰੀ ਸ਼ਕਤੀ ਅਤੇ ਸ਼ਕਤੀਕਰਨ ਦਾ ਜਿਕਰ ਕੀਤਾ।ਉਹਨਾਂ ਕਿਹਾ ਕਿ ਨਾਰੀ ਸਮਾਜ ਦੀ ਸਿਰਜਣਹਾਰ ਹੈ, ਵਿਕਸਿਤ ਦੇਸ਼ਾਂ ਵਿੱਚ ਇਸ ਦਾ ਯੋਗਦਾਨ 74% ਹੈ।ਪਰਮਾਤਮਾ ਤੋਂ ਪਿਛੋਂ ਦੁਨੀਆਂ ਵਿੱਚ ਇਸਤਰੀ ਹੀ ਦੂਸਰੀ ਵੱਡੀ ਸ਼ਕਤੀ ਹੈ।ਜੋ ਕਿਸੇ ਰਾਖਵੇਂਕਰਨ ਦੀ ਮੁਥਾਜ ਨਹੀਂ ਹੈ।ਉਹਨਾਂ ਨੇ ਵਿਦਿਆਰਥਣਾਂ ਨੂੰ ਆਪਣੇ ਨਾਰੀਤਵ ਦੀ ਪਛਾਣ ਕਰਨ ਤੇ ਸਮਾਜ ਦਾ ਡਟ ਕੇ ਸਾਹਮਣਾ ਕਰਦਿਆਂ ਸਖਤ ਮਿਹਨਤ ਕਰਨ ਦੀ ਅਪੀਲ ਕੀਤੀ, ਕਿਉਂਕਿ ਮਿਹਨਤ ਕਦੀ ਵਿਅੱਰਥ ਨਹੀਂ ਜਾਂਦੀ।ਡਾ. ਸਿੱਧੂ ਨੇ ਵਿਧਿਆਰਥਣਾਂ ਨੁੰ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਪੌਸ਼ਟਿਕ ਭੋਜਨ ਦਾ ਸੇਵਨ ਕਰਨ ਦੇ ਨਾਲ ਨਾਲ ਸੈਰ ਅਤੇ ਯੋਗਾ ਕਰਨ ਦੀ ਪ੍ਰੇਰਣਾ ਕੀਤੀ। ਤੋਂ ਬਾਅਦ ਡਾ. ਸਾਰਿਕਾ ਨੇ ਡੈਂਟਲ ਟਰੋਮਾ ਅਤੇ ਓਰਲ ਹੈਬਿਟਸ, ਡਾ. ਸ਼ੋਭਾ ਜੌਲੀ ਨੇ ਓਰਲ ਕੈਂਸਰ ਅਤੇ ਮਾਊਥ ਅਲਸਰ ਅਤੇ ਡਾ. ਜਸਬੀਰ ਕੌਰ ਨੇ ਆਰ.ਸੀ.ਟੀ ਅਤੇ ਡੈਂਟਲ ਇੰਪਲਾਂਟ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ।
    ਪ੍ਰਿੰਸੀਪਲ ਨੂਤਨ ਸ਼ਰਮਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।ਵਿਦਿਆਰਥਣਾ ਨੂੰ ਡੈਂਟਲ ਕਿਟ ਤੇ ਮਾਊਥ ਫਰੈਸ਼ਨਰ ਮੁੱਫਤ ਵੰਡੇ ਗਏ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply