Tuesday, May 26, 2026

ਜਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਅਜਨਾਲਾ ਜੋਨ ਨੇ ਜਿੱਤੀ ਓਵਰ ਆਲ ਟਰਾਫੀ

ਮਾਲ ਰੋਡ ਸਕੂਲ ਵਿਖੇ ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲੀ ਖੇਡਾਂ ਦਾ ਇਨਾਮ ਵੰਡ ਸਮਾਗਮ
ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲਾਂ ਦੀਆਂ PPN0910201802ਖੇਡਾਂ ਦਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸਿੱਖਿਆ ਅਤੇ ਵਾਤਾਵਰਣ ਮੰਤਰੀ ਓ.ਪੀ ਸੋਨੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਮਾ ਰੋਸ਼ਨ ਕਰਕੇ ਸਮਗਾਮ ਦੀ ਸ਼ੁਰੂਆਤ ਕੀਤੀ।
       ਸਮਾਗਮ ਨੂੰ ਸੰਬੋਧਨ ਕਰਦੇ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਪੜ੍ਹੋ ਪੰਜਾਬ ਅਤੇ ਖੇਡੋ ਪੰਜਾਬ ਤਹਿਤ ਸਕੂਲਾਂ ਵਿੱਚ ਬੱਚਿਆਂ ਨੂੰ ਖੇਡਾਂ ਵੀ ਕਰਵਾਈਆ ਜਾ ਰਹੀਆਂ ਹਨ।ਸੋਨੀ ਨੇ ਕਿਹਾ ਕਿ ਜੇਕਰ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਹੋਵੇਗੀ ਤਾਂ ਉਹ ਸਿਖਿਆ ਪ੍ਰਤੀ ਵੀ ਗੰਭੀਰ ਹੋਣਗੇ।ਉਨ੍ਹਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਬੱਚਿਆਂ ਨੂੰ ਚੰਗੀ ਸਿਖਿਆ ਦੇ ਨਾਲ ਨਾਲ ਖੇਡਾਂ ਪ੍ਰਤੀ ਵੀ ਉਤਸ਼ਾਹਤ ਕਰਨਾ ਹੈ।ਸੋਨੀ ਨੇ ਕਿਹਾ ਕਿ ਜਿਲ੍ਹਾ ਪੱਧਰੀ ਖੇਡਾਂ ਵਿੱਚ ਮੱਲਾਂ ਮਾਰਨ ਵਲੇ ਬੱਚੇ ਹੀ ਰਾਜ ਪੱਧਰ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਦੇ ਹਨ।ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜਿਥੇ ਬੱਚਿਆਂ ਦਾ ਮਾਨਸਿਕ ਵਿਕਾਸ ਹੁੰਦਾ ਹੈ ਉਥੇ ਉਹ ਸਿਹਤ ਪ੍ਰਤੀ ਵੀ ਸਜਗ ਰਹਿੰਦੇ ਹਨ।
       ਸੋਨੀ ਨੇ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਸਹਾਇਕ ਸਿੱਖਿਆ ਸਰਗਰਮੀਆਂ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਉਨਾਂ ਕਿਹਾ ਕਿ ਸਕੂਲ ਖੇਡਾਂ ਨਾਲ ਜਿੱਥੇ ਬੱਚਿਆਂ ਵਿਚ ਅਨੁਸਾਸ਼ਨ ਨਾਲ ਟੀਮ ਵਿਚ ਮਿਲਕੇ ਖੇਡਣ ਦੀ ਭਾਵਨਾ ਬਣਦੀ ਹੈ, ਉਥੇ ਬੱਚਾ ਜਿੱਤਾਂ ਤੇ ਹਾਰਾਂ ਨੂੰ ਬਰਦਾਸ਼ਤ ਕਰਨਾ ਵੀ ਸਿੱਖਦਾ ਹੈ, ਜੋ ਕਿ ਜੀਵਨ ਦੇ ਅਗਲੇ ਸੰਘਰਸ਼ ਲਈ ਬੱਚੇ ਨੂੰ ਤਿਆਰ ਕਰਦੀਆਂ ਹਨ।
       ਉਨਾਂ ਕਿਹਾ ਕਿ ਪੰਜਾਬ ਸਰਕਰਾ ਪੜ੍ਹੋ ਪੰਜਾਬ ਦੇ ਨਾਲ-ਨਾਲ ਖੇਡੋ ਪੰਜਾਬ ਨੂੰ ਲੋਕ ਲਹਿਰ ਬਨਾਉਣ ਵੱਲ ਵੀ ਵਿਸ਼ੇਸ਼ ਤਵਜੋਂ ਦੇ ਰਹੀ ਹੈ, ਜਿਸ ਤਹਿਤ ਹਰੇਕ ਸਕੂਲ ਵਿਚ ਖੇਡ ਢਾਂਚਾ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।
       ਅੱਜ ਇਸ ਮੌਕੇ ਸਿੱਖਿਆ ਮੰਤਰੀ ਨੇ ਅਜਨਾਲਾ ਜ਼ੋਨ ਨੂੰ ਓਵਰਆਲ ਟਰਾਫੀ ਜਿੱਤਣ ’ਤੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਖੇਡਾਂ ਵਿਚ ਜੇਤੂ ਰਹੇ ਬੱਚਿਆਂ ਨੂੰ ਸਿੱਖਿਆ ਮੰਤਰੀ ਵੱਲੋਂ ਪੁਰਸਕਾਰ ਦਿੱਤੇ ਗਏ।ਜਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਇਸ ਮੌਕੇ ਸੋਨੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਂਸ਼ੂ ਅਗਰਵਾਲ ਨੇ ਬੱਚਿਆ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।
     ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਈ.ਓ ਐਲੀਮੈਂਟਰੀ ਸ੍ਰੀਮਤੀ ਸੁਨੀਤਾ ਕਿਰਨ, ਡਿਪਟੀ ਡੀ.ਈ.ਓ ਨੀਲਮ ਭੱਲਾ, ਬੀ.ਈ.ਓ ਅਰੁਣਾ ਕੁਮਾਰੀ, ਮਲਕੀਤ ਸਿੰਘ, ਪ੍ਰਦੀਪ ਸਿੰਘ, ਪ੍ਰਿ੍ਰਸੀਪਲ ਮਨਦੀਪ ਕੌਰ, ਸੁਖਜਿੰਦਰ ਸਿੰਘ ਹੇਅਰ, ਸੀ.ਪੀ ਸ਼ਰਮਾ, ਜਗਦੀਸ਼ ਸਿੰਘ, ਗੁਰਦੇਵ ਸਿੰਘ, ਦਰਸ਼ਨ ਲਾਲ, ਈ.ਟੀ.ਯੂ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ, ਮਨਪ੍ਰੀਤ ਸਿੰਘ ਸੰਧੂ, ਗੁਰਸੇਵਕ ਸਿੰਘ, ਸੰਦੀਪ ਸਿੰਘ ਕੰਗ, ਅਮਨਦੀਪ ਕੌਰ, ਬਲਜੀਤ ਕੌਰ ਤੇ ਹੋਰ ਅਧਿਆਪਕ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply