Tuesday, September 29, 2026

ਗੁੰਮਸ਼ੁਦਾ ਲੜਕੀ ਦੀ ਤਲਾਸ਼

ਅੰਮਿ੍ਤਸਰ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮੁੱਖ ਅਫ਼ਸਰ ਥਾਣਾ ਮੋਹਕਮਪੁਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਕ ਲੜਕੀ ਪਿੰਕੀ ਉਰਫ ਪਿੰਜੀ PPN0910201803ਜਿਸ ਦੀ ਉਮਰ ਕਰੀਬ 15 ਸਾਲ, ਕੱਦ 5 ਫੁੱਟ, ਰੰਗ ਕਣਕਵੰਨਾ, ਚਿਹਰਾ ਗੋਲ, ਸੱਜੇ ਹੱਥ `ਤੇ 786 ਲਿਖਿਆ ਹੋਇਆ ਹੈ ਅਤੇ ਇਸ ਨੇ ਚਿੱਟੀ ਮੈਲੀ ਟੀ-ਸ਼ਰਟ ਅਤੇ ਨੀਲੀ ਪਜਾਮੀ ਪਾਈ ਹੋਈ ਹੈ।ਉਨ੍ਹਾਂ ਦੱਸਿਆ ਕਿ ਪਿੰਕੀ ਉਰਫ ਪਿੰਜੀ ਪੁੱਤਰੀ ਪਿੰਨੂ ਵਾਸੀ ਗਲੀ ਜੱਟਾਂ ਵਾਲੀ, ਲੰਬੀ ਗਲੀ ਤੁੰਗਪਾਈ ਬਟਾਲਾ ਰੋਡ ਅੰਮ੍ਰਿਤਸਰ ਤੋਂ ਮਿਤੀ 2 ਅਕਤੂਬਰ ਤੋਂ ਘਰੋਂ ਲਾਪਤਾ ਹੋ ਗਈ ਹੈ।ਇਸ ਦੇ ਸਬੰਧ ਵਿੱਚ ਮੁਕਦਮਾ ਨੰ: 49 ਮਿਤੀ 4 ਅਕਤੂਬਰ ਅੰਡਰ ਸੈਕਸ਼ਨ 363/366 ਏ ਆਈ.ਪੀ.ਸੀ ਥਾਣਾ ਵਿਖੇ ਮੁਕਦਮਾ ਦਰਜ਼ ਕੀਤਾ ਗਿਆ ਹੈ।ਮੁੱਖ ਅਫ਼ਸਰ ਨੇ ਕਿਹਾ ਹੈ ਕਿ ਜੇਕਰ ਕੋਈ ਸੂਚਨਾ ਇਸ ਲੜਕੀ ਬਾਰੇ ਪ੍ਰਾਪਤ ਹੁੰਦੀ ਹੈ ਤਾਂ 9781130216 ਤੇ ਅਤੇ ਫੋਨ ਨੰ: 9815837545 ਏ.ਐਸ.ਆਈ ਗੁਰਚਰਨ ਸਿੰਘ ਨੂੰ ਦਿੱਤੀ ਜਾ ਸਕਦੀ ਹੈ।
 

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply