Sunday, July 26, 2026

ਪੁਲਿਸ ਸਟੇਸ਼ਨ ਭੀਖੀ `ਚ ਚੈਕਿੰਗ ਦੌਰਾਨ ਸਿਹਤ ਵਿਭਾਗ ਨੂੰ ਮਿਲਿਆ ਡੇਂਗੂ ਦਾ ਲਾਰਵਾ

PPN1010201817ਭੀਖੀ, 10 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਜਿਲ੍ਹਾ ਐਪੀਡੀਮਾਲੋਜਿਸਟ ਡਾ. ਸੰਤੋਸ਼ ਭਾਰਤੀ ਜੀ ਦੇ ਦਿਸ਼ਾਂ ਨਿਰੇਦਸ਼ਾਂ ਤਹਿਤ ਸਿਹਤ ਵਿਭਾਗ ਖਿਆਲਾ ਕਲਾਂ ਦੀ ਟੀਮ ਵੱਲੋਂ ਪੁਲਿਸ ਸਟੇਸ਼ਨ, ਬੀ.ਡੀ.ਪੀ.ਓ, ਸੀ.ਡੀ.ਪੀ.ਓ, ਵੇਰਵਾ ਮਿਲਕ ਪਲਾਂਟ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਦੌਰਾਨ ਪੁਲਿਸ ਸਟੇਸ਼ਨ ਭੀਖੀ ਵਿੱਚ ਪਏ ਕਬਾੜ ਵਿਚੋਂ ਪੰਜ ਥਾਵਾਂ `ਤੇ ਡੇਂਗੂ ਦਾ ਲਾਰਵਾ ਪਾਇਆ ਗਿਆ।
        ਸਿਹਤ ਵਿਭਾਗ ਦੀ ਟੀਮ ਵਲੋਂ ਇਸ ਨੂੰ ਤੁਰੰਤ ਨਸ਼ਟ ਕਰਵਾਇਆ ਗਿਆ ਅਤੇ ਇਸ ਸਬੰਧੀ ਸੂਚਨਾ ਇੰਚਾਰਜ ਪੁਲਿਸ ਅਫ਼ਸਰ ਨੂੰ ਦਿੱਤੀ ਗਈ ਅਤੇ ਥਾਣੇ ਵਿੱਚ ਪਏ ਕਬਾੜ ਅਤੇ ਆਲੇ ਦੁਆਲੇ ਦੀ ਸਫਾਈ ਕਰਵਾਉਣ ਲਈ ਕਿਹਾ ਗਿਆ। ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਵਾਰਡ ਨੰਬਰ 2 ਵਿੱਚ ਜਾ ਕੇ ਕਬਾੜ ਦੀਆਂ ਦੁਕਾਨਾਂ ਅਤੇ ਵੇਰਵਾ ਮਿਲਕ ਪਲਾਂਟ ਦੀ ਚੈੀਕੰਗ ਕੀਤੀ ਗਈ ਅਤੇ ਕਬਾੜ ਦੀਆਂ ਦੁਕਾਨਾਂ ਵਿੱਚ ਪਏ ਟਾਇਰਾਂ ਵਿਚੋਂ ਵੱਡੀ ਮਾਤਰਾ `ਚ ਡੇਂਗੂ ਦਾ ਲਾਰਵਾ ਪਾਇਆ ਗਿਆ।ਟੀਮ ਵਲੋਂ ਇਸ ਨੂੰ ਤੁਰੰਤ ਨਸ਼ਟ ਕਰਵਾਇਆ ਗਿਆ ਅਤੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਅੱਗੇ ਤੋਂ ਅਜਿਹਾ ਹੋਇਆ ਤਾਂ ਚਲਾਣ ਕੱਟੇ ਜਾਣਗੇ।ਪੂਰੀ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸਿਹਤ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਲੋਕ ਅਜੇ ਵੀ ਡੇਂਗੂ ਪ੍ਰਤੀ ਅਣਜਾਣ ਹਨ ਅਤੇ ਆਪਣੇ ਆਲੇ ਦੁਆਲੇ ਪੈਦਾ ਹੋ ਰਹੇ ਮੱਛਰ ਵੱਲ ਕੋਈ ਧਿਆਨ ਨਹੀਂ ਦੇ ਰਹੇ।
         ਉਹਨਾਂ ਕਿਹਾ ਕਿ ਡੇਂਗੂ ਬੁਖਾਰ ਤੋਂ ਬਚਣ ਲਈ ਲੁਕਵੀਆਂ ਥਾਵਾਂ ਤੇ ਪਏ ਫਰਿੱੱਜਾਂ, ਕੂਲਰਾਂ, ਗਮਲਿਆਂ ਅਤੇ ਟਾਇਰਾਂ ਵੱਲ ਧਿਆਨ ਦੇਣਾ ਚਹੀਦਾ ਹੈ।ਭਾਵੇਂ ਸਿਹਤ ਵਿਭਾਗ ਦੀਆਂ ਅਗਾਊ ਗਤੀਵਿਧੀਆਂ ਕਾਰਨ ਭੀਖੀ ਵਿੱਚ ਡੇਂਗੂ ਬੁਖਾਰ ਦਾ ਸਿਰਫ ਇੱਕ ਹੀ ਮਰੀਜ਼ ਸਾਹਮਣੇ ਆਇਆ ਹੈ।ਪਰ ਫਿਰ ਵੀ ਵਿਭਾਗ ਵਲੋਂ ਵੱਖ-ਵੱਖ ਦਫ਼ਤਰਾਂ, ਵਾਰਡਾਂ ਅਤੇ ਮੁਹੱਲਿਆਂ ਵਿੱਚ ਸਪਰੇਅ ਕਰਵਾਈ ਜਾ ਰਹੀ ਹੈ ।
         ਇਸ ਮੌਕੇ ਲੀਲਾ ਰਾਮ, ਗੁਰਜੰਟ ਸਿੰਘ, ਸਰਬਜੀਤ ਸਿੰਘ ਸਿਹਤ ਇੰਸਪੈਕਟਰ ਤੋਂ ਇਲਾਵਾ ਭਗਵਾਨ ਸਿੰਘ ਬਰੀਡਿੰਗ ਚੈਕਰ ਵੀ ਹਾਜ਼ਰ ਸਨ।
 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply