ਭੀਖੀ, 10 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਜਵਾਹਰਕੇ ਜਿਲ੍ਹਾ ਪ੍ਰਧਾਨ
ਬਲਵੀਰ ਸਿੰਘ ਬੱਛੋਆਣਾ ਅਤੇ ਜਿਲਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਚੱਬੇ ਦੀ ਇਤਿਹਾਸਿਕ ਧਰਤੀ `ਤੇ ਸਰਬਤ ਖਾਲਸਾ ਦੁਆਰਾ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਜੋ ਸੰਘਰਸ਼ ਬਰਗਾੜੀ ਵਿਖੇ ਸ਼ੁਰੂ ਕੀਤਾ ਹੈ ਇਸ ਇਨਸਾਫ ਮੋਰਚੇ ਦੀ ਦਿਨੋ ਦਿਨ ਵਧ ਰਹੀ ਲੋਕਪਿ੍ਅਤਾ ਨੇ ਜਿਥੇ ਬਾਦਲਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ, ਉਥੇ ਹੀ ਪੰਜਾਬ ਸਰਕਾਰ ਨੂੰ ਵੀ ਬਿਪਤਾ ਪਾ ਰੱਖੀ ਹੈ।ਉਨਾਂ ਕਿਹਾ ਕਿ 14 ਅਕਤੂਬਰ ਨੂੰ ਜਥੇਦਾਰ ਸਹਿਬਾਨਾਂ ਵਲੋਂ ਬਰਗਾੜੀ ਵਿਖੇ ਪੰਥਕ ਜੰਥੇਬੰਦੀਆਂ ਦੇ ਸਹਿਯੋਗ ਨਾਲ ਬਹਿਬਲ ਗੋਲੀ ਕਾਂਡ `ਚ ਸ਼ਹੀਦ ਹੋਏ ਸਿੰਘਾਂ ਦੀ ਬਰਸੀ ਮਨਾਈ ਜਾ ਰਹੀ ਹੈ ।ਜਿਸ ਵਿੱਚ ਸ਼ਾਮਲ ਹੋਣ ਲਈ ਮਾਨਸਾ ਕੈਂਚੀਆਂ ਤੋਂ 14 ਅਕਤੂਬਰ ਨੂੰ ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਤੇ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਸੰਗਤਾਂ ਦਾ ਵਿਸ਼ਾਲ ਕਾਫਲਾ ਬਰਗਾੜੀ ਲਈ ਰਵਾਨਾ ਹੋਵੇਗਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media