Wednesday, March 11, 2026

ਖ਼ਾਲਸਾ ਕਾਲਜ ਨਰਸਿੰਗ ਨੇ ਮਨਾਇਆ ਵਿਸ਼ਵ ਮਾਨਸਿਕ-ਸਿਹਤ ਦਿਵਸ

PPN1010201822 ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਅੱਜ ‘ਯੰਗ ਪੀਪਲ ਐਂਡ ਮੈੱਨਟਲ ਹੈਲਥ ਇਨ ਚੇਂਜ਼ਿੰਗ ਵਰਲਡ’ ਵਿਸ਼ੇ ’ਤੇ ਵਿਸ਼ਵ ਮਾਨਸਿਕ-ਸਿਹਤ ਦਿਵਸ ਮਨਾਇਆ ਗਿਆ। ਜਿਸ ਵਿੱਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਅਤੇ ਗੌਰਮਿੰਟ ਮੈਡੀਕਲ ਕਾਲਜ ਮਨੋਰੋਗ ਵਿਭਾਗ ਦੇ ਮੁੱਖੀ ਡਾ. ਪ੍ਰਸ਼ੋਤਮ ਦਾਸ ਗਰਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਡਾ. ਗਰਗ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ, ਚਿੰਤਾ ਤੋਂ ਮੁਕਤੀ ਅਤੇ ਤੰਦਰੁਸਤੀ ਸਬੰਧੀ ਆਪਣੇ ਸੁਝਾਅ ਸਾਂਝੇ ਕੀਤੇ।
    ਇਸ ਤੋਂ ਪਹਿਲਾਂ ਪ੍ਰੋਗਰਾਮ ਦਾ ਅਗਾਜ਼ ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਨੀਲਮ ਹੰਸ, ਪ੍ਰਿੰਸੀਪਲ ਡਾ. ਮਹਿਲ ਸਿੰਘ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ।ਆਪਣੇ ਭਾਸ਼ਣ ਵਿੱਚ ਛੀਨਾ ਨੇ ਕਿਹਾ ਕਿ ਸਮਾਜ ਹੋਲੀ ਹੋਲੀ ਬਦਲ ਰਿਹਾ ਹੈ, ਜਿਹੜੇ ਲੋਕ ਮਾਨਸਿਕ ਪੱਖੋਂ ਤੰਦਰੁਸਤ ਹੁੰਦੇ ਹਨ, ਲੋਕ ਉਨ੍ਹਾਂ ਨੂੰ ਸਮਝਣ ਲੱਗ ਪਏ ਹਨ।ਪਰ ਅਜੇ ਵੀ ਕਾਫ਼ੀ ਹੱਦ ਤੱਕ ਮਾਨਸਿਕ ਸੰਤੁਲਨ ਕਾਰਨ ਪੈਦਾ ਹੋਏ ਫ਼ਰਕ ਨੂੰ ਖ਼ਤਮ ਕਰਨ ਲਈ ਯਤਨ ਕਰਨਾ ਹੋਵੇਗਾ।ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਪੀੜ੍ਹੀ ਦਿਮਾਗੀ ਤੌਰ ’ਤੇ ਸਵੱਸਥ ਰਹੇਗੀ ਤਾਂ ਸਮਾਜ, ਜ਼ਿਲ੍ਹਾ ਅਤੇ ਦੇਸ਼ ਦਾ ਵਿਕਾਸ ਸੰਭਵ ਹੋਵੇਗਾ। PPN1010201823
    ਡਾ. ਗਰਗ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਫ਼ਿਜੀਕਲ ਅਤੇ ਮੈਟਲ ਹੈਲਥ ਉਤੇ ਚਾਨਣਾ ਪਾਉਂਦਿਆ ਕਿਹਾ ਕਿ ਮਨੁੱਖ ਸਰੀਰਿਕ, ਮਾਨਸਿਕ, ਸਮਾਜਿਕ ਅਤੇ ਅਧਿਆਤਮਿਕ ਤੌਰ ਤੇ ਦਰੁਸਤ ਹੈ ਤਾਂ ਉਹ ਸਿਹਤਮੰਦ ਹੈ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੇ ਪਹਿਰਾਵੇ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸਿਹਤਯਾਬ ਹੈ ਪਰ ਅੱਜ ਪੰਜਾਬ ਵਿੱਚ ਛੇਵਾਂ ਦਰਿਆ ਨਸ਼ਿਆ ਦਾ ਵਹਿ ਰਿਹਾ ਹੈ, ਜਿਸ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਅੰਦਰੋਂ ਖੋਖਲ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਤਣਾਅ ਅਤੇ ਚਿੰਤਾ ਇਨਸਾਨ ਲਈ ਬਹੁਤ ਹੀ ਖ਼ਤਰਨਾਕ ਹੈ ਜੋ ਕਈ ਭਿਆਨਕ ਬਿਮਾਰੀਆਂ ਹਾਰਟ, ਸ਼ੂਗਰ, ਜੌੜਾ ਦਾ ਦਰਦ, ਅਸਥਮਾ ਆਦਿ ਦੇ ਜਨਮ ਦਾਤਾ ਬਣਦੇ ਹਨ।
    ਉਨ੍ਹਾਂ ਕਿਹਾ ਕਿ ਭਾਵੇਂ ਕਿ ਅਤਿ ਆਧੁਨਿਕ ਨੇ ਮਨੁੱਖਾਂ ਵਿੱਚ ਮੁਕਾਬਲੇਬਾਜ਼ੀ ਪੈਦਾ ਕਰ ਦਿੱਤੀ ਹੈ ਅਤੇ ਉਹ ਕੋਈ ਵੀ ਸਮਾਂ ਆਪਣਾ ਗਵਾਉਣਾ ਨਹੀਂ ਚਾਹੁੰਦੇ ਹਨ ਜੇਕਰ ਸਰੀਰ ਸਿਹਤਮੰਦ ਰਹੇਗਾ ਤਾਂ ਹੀ ਕਾਰਜ ਸਿੱਧ ਹੋਣਗੇ ਅਤੇ ਵਿਕਸਿਤ ਤੇ ਉਨਤ ਦੇਸ਼ ਦੀ ਪਛਾਣ ਉਥੋਂ ਦੇ ਯੂਥ ਦੀ ਤੰਦਰੁਸਤੀ ਉਤੇ ਨਿਰਭਰ ਕਰਦਾ ਹੈ। ਇਸ ਲਈ ਤੰਦਰੁਸਤ ਰਹਿਣ ਲਈ ਆਪਣੇ ਰੋਜ਼ਮਰ੍ਹਾ ਰੁਝੇਵੇਂ ਵਿੱਚੋਂ 1 ਘੰਟਾ ਕਸਰਤ ਲਈ ਹਮੇਸ਼ਾਂ ਕੱਢੋਂ।ਡਾ. ਗਰਗ ਨੇ ਬਿਮਾਰੀਆਂ ਸਬੰਧੀ ਮੇਜ਼ਰ ਡਿਸਾਊਡਰ ਅਤੇ ਮਾਈਨਰ ਡਿਸਾਊਂਡਰ ਦੇ ਅੰਤਰ ਉਤੇ ਵੀ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
    ਇਸ ਮੌਕੇ ਡਾ. ਹੰਸ ਨੇ ਪ੍ਰੋਗਰਾਮ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰੇਕ ਇਨਸਾਨ ਨੂੰ ਚਿੰਤਾਮੁਕਤ ਹੋ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਕਿਉਂਕਿ ਚਿੰਤਾ ਅਤੇ ਜਲਦਬਾਜੀ ਕੀਤਾ ਗਿਆ ਕੰਮ ਹਮੇਸ਼ਾਂ ਹੀ ਵਿਗੜ ਜਾਂਦਾ ਹੈ। ਉਨ੍ਹਾਂ ਮੈਨੇਜ਼ਮੈਂਟ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਛੀਨਾ ਦੀ ਰਹਿਨੁਮਾਈ ਹੇਠ ਕਾਲਜ ਵੱਲੋਂ ਸਮੇਂ-ਸਮੇਂ ’ਤੇ ਅਜਿਹੇ ਜਾਗਰੂਕਤਾ ਪ੍ਰੋਗਰਾਮ ਹਮੇਸ਼ਾਂ ਉਲੀਕੇ ਜਾਂਦੇ ਰਹਿਣਗੇ।ਮਾਨਸਿਕ-ਸਿਹਤ ’ਤੇ ਇਕ ਪੋਸਟਰ ਪ੍ਰਦਰਸ਼ਨੀ, ਨਸ਼ਾਖੋਰੀ ਅਤੇ ਜ਼ਿੰਦਗੀ ’ਚ ਸਕਾਰਾਤਮਕ ਪ੍ਰਭਾਵ ਪਾਉਣ ਸਬੰਧੀ ਵਿਦਿਆਰਥਣਾਂ ਵੱਲੋਂ ਨਾਟਕ ਪ੍ਰਦਰਸ਼ਿਤ ਕੀਤਾ ਗਿਆ।ਪ੍ਰਿੰਸੀਪਲ ਡਾ. ਹੰਸ ਨੇ ਕਿਹਾ ਕਿ ਸਮਾਜ ’ਚ ਮਾਨਸਿਕ ਬਿਮਾਰੀ ਬਾਰੇ ਜਾਗਰੂਕਤਾ ਅਤੇ ਜਾਣਕਾਰੀ ਫੈਲਾਉਣ ਦੀ ਜ਼ਰੂਰਤ ਹੈ ਅਤੇ ਅੱਜ ਦਾ ਦਿਨ ਵਿਸ਼ਵ ਸਿਹਤ ਸੰਗਠਨ ਵੱਲੋਂ ਉਕਤ ਵਿਸ਼ੇ ਨੂੰ ਸਮਰਪਿਤ ਕੀਤਾ ਗਿਆ ਹੈ।
    ਇਸ ਮੌਕੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ, ਡਾ. ਚਰਨਜੀਤ ਸਿੰਘ, ਮੋਨਿਕਾ, ਪ੍ਰੋ: ਯਸ਼ਪ੍ਰੀਤ ਕੌਰ, ਪ੍ਰੋ: ਅਮਨਪ੍ਰੀਤ ਕੌਰ ਆਦਿ ਵਿਦਿਆਰਥੀ ਮੌਜ਼ੂਦ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply