Saturday, June 20, 2026

ਸੀ.ਬੀ.ਐਸ.ਈ ਬੋਰਡ ਦੀਆਂ ਖੇਡਾਂ ਵਿੱਚ ਸੇਂਟ ਸੋਲਜ਼ਰ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ

ਜੰਡਿਆਲਾ ਗੁਰੂ, 10 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੀ.ਬੀ.ਐਸ.ਈ ਬੋਰਡ ਵਲੋਂ ਇਸ ਸਾਲ ਦੀਆਂ ਨਾਰਥ ਜੋਨ ਦੀਆਂ ਖੇਡਾਂ ਜੰਮੂ ਸਟੀਫਨ ਸਕੂਲ ਇੰਟਰਨੈਸ਼ਨਲ ਵਿੱਚ ਹੋਈਆਂ।ਜਿਸ ਵਿੱਚ ਕਬੱਡੀ ਦੇ ਅਮਡਰ-19 ਦੇ ਮੁਕਾਬਲੇ ਹੋਏ।ਇਸ ਵਿੱਚ ਨਾਰਥ ਜੋਨ ਦੀਆਂ ਲਗਭਗ 100 ਟੀਮਾਂ ਨੇ ਭਾਗ ਲਿਆ।ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ ਜੰਡਿਆਲਾ ਗੁਰੂ ਦੀ ਟੀਮ ਨੇ ਅੰਡਰ-19 ਕਬੱਡੀ ਮੁਕਾਬਲੇ ਵਿੱਚ ਦੂਸਰੀ ਪੁਜੀਸ਼ਨ ਹਾਸਿਲ ਕੀਤੀ।ਇਹ ਬੱਚੇ ਦੀਪਕਪ੍ਰੀਤ ਸਿੰਘ, ਕੋਮਲਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਲਵਜੀਤ ਸਿੰਘ, ਜਰਮਨਪ੍ਰੀਤ ਸਿੰਘ, ਅਨਮੋਲਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਰੁਸਤਮਪ੍ਰੀਤ ਸਿੰਘ, ਰਿਪਲਦੀਪ ਸਿੰਘ ਸਨ। ਇਹ ਬੱਚੇ ਜੋਨ ਮੁਕਾਬਲੇ ਜਿੱਤ ਕੇ ਕਲੱਸਟਰ ਵਾਸਤੇ ਪਹੁੰਚੇ ਸਨ।ਇਸੇ ਤਰ੍ਹਾਂ ਹੀ ਸੀ.ਬੀ.ਐਸ.ਈ ਦੀ ਕਲੱਸਟਰ ਐਥਲੈਟਿਕਸ ਮੀਟ ਡੇਰਾ ਭਾਗ ਸਿੰਘ ਸਕੂਲ ਜਲੰਧਰ ਵਿਖੇ ਕਰਵਾਈ ਗਈ।ਜਿਸ ਵਿੱਚ ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ ਜੰਡਿਆਲਾ ਗੁਰੂ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਦੂਸਰੀ ਪੁਜੀਸ਼ਨ ਹਾਸਿਲ ਕੀਤਾ।ਸਕੂਲ ਦੇ ਬੱਚਿਆਂ ਨੇ ਟ੍ਰਿਪਲ ਜੰਪ ਵਿੱਚ ਦੂਸਰੀ ਪੁਜੀਸ਼ਨ, 800ੰ ਵਿੱਚ ਪਹਿਲੀ, 200ੰ ਦੂਸਰੀ, ਰਿਲੇਅ ਅਮਡਰ-19 ਲੜਕੇ ਦੂਸਰੀ ਪੁਜੀਸ਼ਨ, ਅੰਡਰ-19 ਰਿਲੇਅ ਲੜਕੀਆਂ ਤੀਸਰੀ ਪੁਜੀਸ਼ਨ, ਜੇਵਲਿਨ ਥ੍ਰੋ ਦੂਸਰੀ, ਸ਼ਾਟਪੁਟ ਪਹਿਲੀ ਪੁਜੀਸ਼ਨ, ਟ੍ਰਿਪਲ ਜੰਪ ਵਿੱਚ ਪਹਿਲੀ ਪੁਜੀਸ਼ਨ, ਹਾਈ ਜੰਪ ਤੀਸਰੀ ਪੁਜੀਸ਼ਨ, ਡਿਸਕਸ ਥ੍ਰੋ ਦੂਸਰੀ ਪੁਜੀਸ਼ਨ, ਰਿਲੇਅ ਅੰਡਰ-17 ਲੜਕੇ ਅਤੇ ਲੜਕੀਆਂ ਦੂਸਰੀ ਪੁਜੀਸ਼ਨ ਹਾਸਿਲ ਕੀਤੀ।ਸਕੂਲ ਪਹੁੰਚਣ ਤੇ ਬੱਚਿਆਂ ਦਾ ਬੈਂਡ ਨਾਲ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਬੱਚਿਆਂ ਨੂੰ ਸ਼ਾਬਾਸ਼ੀ ਦਿੱਤੀ ਅਤੇ ਵਧਾਈ ਦਿੱਤੀ ਅਤੇ ਨਾਲ ਹੀ ਅਤੇ ਬੱਚਿਆਂ ਦੇ ਇੰਚਾਰਜ ਜਤਿੰਦਰ ਸਿੰਘ (ਡੀ.ਪੀ.ਈ), ਰੁਪਿੰਦਰ ਕੌਰ (ਡੀ.ਪੀ.ਈ), ਸੰਤੋਖ ਸਿੰਘ (ਡੀ.ਪੀ.ਈ), ਰਾਹੁਲ (ਡੀ.ਪੀ.ਈ) ਨੂੰ ਉਹਨਾਂ ਦੀ ਕਾਮਯਾਬੀ ਤੇ ਵਧਾਈ ਦਿੱਤੀ ਅਤੇ ਉਹਨਾਂ ਦੀ ਮਿਹਨਤ ਨੂੰ ਸਰਾਹਿਆ।ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ ਅਤੇ ਸਮੂਹ ਸਟਾਫ ਆਦਿ ਹਾਜ਼ਿਰ ਸਨ ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply