Wednesday, March 25, 2026

ਸਿੱਧੂ ਵੱਲੋਂ ਅੰਮ੍ਰਿਤਸਰ `ਚ ਵਿਸ਼ਵ ਫੂਡ ਫੈਸਟੀਵਲ ਤੇ ਵਿਰਾਸਤੀ ਰਸੋਈ ਸੰਮੇਲਨ ਦੀ ਸ਼ੁਰੂਆਤ

ਵਿਸ਼ਵ ਪ੍ਰਸਿੱਧ ਖਾਨਸਾਮਿਆਂ ਨੂੰ ਪੰਜਾਬ `ਚ ਇੰਡੀਅਨ ਕਲਨਿਰੀ ਇੰਸਟੀਚਿਊਟ ਬਨਾਉਣ ਦਾ ਸੱਦਾ
ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਗੁਰੂ ਨਗਰੀ ਵਿਖੇ ਵਿਸ਼ਵ ਫੂਡ ਫੈਸਟੀਵਲ ਅਤੇ ਵਿਰਾਸਤੀ ਰਸੋਈ ਸੰਮੇਲਨ ਦੀ ਸ਼ੁਰੂਆਤ ਕਰਦੇ PPN1210201803ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤੀਰ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਵਿਸ਼ਵ ਦੇ ਮਹਾਨ ਖਾਨਸਾਮਿਆਂ ਨੂੰ ਸੱਦਾ ਦਿੱਤਾ ਕਿ ਉਹ ਹੋਟਲ ਤੇ ਸੈਰਸਪਾਟਾ ਸਨਅਤ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੰਜਾਬ ਵਿਚ ‘ਇੰਡੀਅਨ ਕਲਨਿਰੀ ਇੰਸਟੀਚਿੳੂਟ’ ਖੋਲਣ, ਪੰਜਾਬ ਸਰਕਾਰ ਉਨਾਂ ਨੂੰ ਥਾਂ ਦੇਣ ਦੇ ਨਾਲ-ਨਾਲ ਹਰੇਕ ਤਰਾਂ ਦਾ ਸਹਿਯੋਗ ਦੇਵੇਗੀ।ਸਿੱਧੂ ਨੇ ਕਿਹਾ ਕਿ ਅੱਜ ਸਾਡੇ ਬੱਚੇ ਵਿਸ਼ਵ ਪੱਧਰ ਦੀ ਪੜ੍ਹਾਈ ਕਰਨ ਲਈ 30-30 ਲੱਖ ਰੁਪਏ ਲਗਾ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ, ਜਿਸ ਨਾਲ ਜਿੱਥੇ ਸਾਡਾ ਪੈਸਾ ਬਾਹਰ ਜਾ ਰਿਹਾ ਹੈ, ਉਥੇ ਸਾਡਾ ਬੇਸ਼ਕੀਮਤੀ ਮਨੁੱਖੀ ਸਰੋਤ ਵੀ ਵਿਦੇਸ਼ ਨੂੰ ਪ੍ਰਵਾਸ ਕਰ ਰਿਹਾ ਹੈ।ਉਨਾਂ ਕਿਹਾ ਕਿ ਜੇਕਰ ਅਜਿਹਾ ਇੰਸਟੀਚਿੳੂਟ ਅੰਮਿ੍ਰਤਸਰ ਜਾਂ ਮੁਹਾਲੀ ਵਿਚ ਬਣਦਾ ਹੈ, ਤਾਂ ਇਸ ਨਾਲ ਚੰਗੀ ਹੁਨਰਮੰਦ ਸਿੱਖਿਆ ਦੇ ਨਾਲ-ਨਾਲ ਸਾਡੀ ਪੀੜ੍ਹੀ ਵਾਸਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਵਿਦੇਸ਼ਾਂ ਵਿਚੋਂ ਵੀ ਵਿਦਿਆਰਥੀ ਪੜ੍ਹਨ ਲਈ ਸਾਡੇ ਕੋਲ ਆਉਣਗੇ।
   ਉਨਾਂ ਇਸ ਮੌਕੇ ਕਿਲ੍ਹਾ ਗੋਬਿੰਦਗੜ੍ਹ ਦੇ ਨਵੀਨੀਕਰਨ ਸਬੰਧੀ ਚੱਲ ਰਹੇ ਕੰਮ ਦੀ ਆਖਰੀ 15 ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰਨ ਦਾ ਐਲਾਨ ਕਰਦੇ ਕਿਹਾ ਕਿ ਇਹ ਵਿਰਾਸਤੀ ਇਮਾਰਤਾਂ ਸਾਡੀ ਸ਼ਾ ਦਾ ਪ੍ਰਤੀਕ ਹਨ ਅਤੇ ਇਨਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ।ਉਨਾਂ ਦੱਸਿਆ ਕਿ ਟਾੳੂਨ ਹਾਲ ਵਿਚ ਅੰਤਰਰਾਸ਼ਟਰੀ ਫੂਡ ਸਟਰੀਟ ਬਨਾਉਣ ਲਈ ਸਰਕਾਰ ਵੱਲੋਂ ਕਰੀਬ ਪੌਣੇ ਗਿਆਰਾਂ ਕਰੋੜ ਰੁਪਏ ਦਾ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਅਸੀਂ 31 ਮਾਰਚ 2020 ਤੱਕ ਉਥੇ ਫੂਡ ਸਟਰੀਟ ਚਾਲੂ ਕਰ ਦਿਆਂਗੇ।ਉਨਾਂ ਦੱਸਿਆ ਕਿ ਇਸ ਸਟਰੀਟ ਵਿਚ 16 ਫੂਡ ਕੋਰਟ, 2 ਵੱਡੇ ਰੈਸਟੋਰੈਂਟ, ਕੈਫੇਟੇਰੀਆ, 5 ਆਰਟ ਤੇ ਕਰਾਫਟ ਦੀਆਂ ਦੁਕਾਨਾਂ, ਪ੍ਰਦਰਸ਼ਨੀ ਹਾਲ ਅਤੇ ਕਾਨਫਰੰਸ ਰੂਮ ਸ਼ਾਮਿਲ ਹਨ।
          ‘ਦਾ ਵਰਲਡ ਕਲਚਰ ਕਲਿਨਰੀ ਹੈਰੀਟੇਜ ਕਮੇਟੀ’ ਵੱਲੋਂ ਫੂਡ ਫੈਸਟੀਵਲ ਲਈ ਅੰਮ੍ਰਿਤਸਰ ਦੀ ਚੋਣ ਕਰਨ ’ਤੇ ਧੰਨਵਾਦ ਕਰਦੇ ਸ.ਸਿੱਧੂ ਨੇ ਕਿਹਾ ਕਿ ਉਹ ਇੰਨਾਂ ਮਹਿਮਾਨਾਂ ਨੂੰ ਦਿਲ ਤੋਂ ਜੀ ਆਇਆਂ ਕਹਿੰਦਾ ਹੈ, ਜਿੰਨਾ ਨੇ ਸਾਡੇ ਸ਼ਹਿਰ ਵਿਚ ਵਿਸ਼ਵ ਪੱਧਰ ਦਾ ਸੰਮੇਲਨ ਕਰਵਾਇਆ ਹੈ।ਉਨਾਂ ਕਿਹਾ ਕਿ ਅੱਜ ਭੋਜਨ ਕੇਵਲ ਖੁਰਾਕ ਤੇ ਸਵਾਦ ਤੱਕ ਸੀਮਤ ਨਹੀਂ, ਅੱਜ ਇਹ ਵੱਡੀ ਸਨਅਤ ਹੈ, ਜਿਸ ਵਿਚ ਕਰੋੜਾਂ ਲੋਕ ਰੋਜ਼ਗਾਰ ਕਮਾ ਰਹੇ ਹਨ।ਵਿਸ਼ਵ ਸੈਫ ਐਸੋਸੀਏਸ਼ਨ ਦੇ ਚੇਅਰਮੈਨ ਥੋਮਸ ਗੁਗਲਰ ਨੇ ਕਿਹਾ ਕਿ ਅਜਿਹੇ ਸੰਮੇਲਨ ਵਿਰਾਸਤੀ ਭੋਜਨ ਅਤੇ ਸਭਿਆਚਾਰ ਨੂੰ ਸਾਂਭਣ ਦਾ ਉਪਰਾਲਾ ਹਨ ਅਤੇ ਮੈਂ ਸਮਝਦਾ ਹਾਂ ਕਿ ਭਾਰਤ ਵਿਰਾਸਤੀ ਖਾਣੇ ਵਿਚ ਬਹੁਤ ਅੱਗੇ ਹੈ।
      ਪ੍ਰਸਿੱਧ ਖਾਨਸਾਮੇ ਮਨਜੀਤ ਗਿੱਲ ਨੇ ਇਸ ਸੰਮੇਲਨ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਮਿਲੇ ਸਹਿਯੋਗ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਸਹਿਯੋਗ ਤੋਂ ਬਿਨਾਂ ਸਾਡੇ ਲਈ ਇਹ ਸੰਮੇਲਨ ਕਰ ਸਕਣਾ ਅਸੰਭਵ ਸੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਨਵਜੋਤ ਕੌਰ ਸਿੱਧੂ, ਸਕੱਤਰ ਸੈਰ ਸਪਾਟਾ ਵਿਭਾਗ ਵਿਕਾਸ ਪ੍ਰਤਾਪ ਸਿੰਘ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਕਮਿਸ਼ਨਰ ਪੁਲਿਸ ਐਸ. ਸ੍ਰੀਵਾਸਤਵਾ ਡਾਇਰੈਕਟਰ ਮਲਵਿੰਦਰ ਸਿੰਘ ਜੱਗੀ, ਮੈਡਮ ਦੀਪਾ ਸ਼ਾਹੀ, ਸੰਮੇਲਨ ਦੇ ਨਿਰਦੇਸ਼ਕ ਹਰਬੀ ਸਿੱਧੂ, ਮੈਨੇਜਿੰਗ ਡਾਇਰੈਕਟਰ ਮੇਰਿਡ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply