Tuesday, July 21, 2026

ਨਹਿਰੂ ਕੱਪ ਜਿੱਤ ਕੇ ਪਰਤੀ ਖਾਲਸਾ ਹਾਕੀ ਅਕੈਡਮੀ ਟੀਮ ਦਾ ਸ਼ਾਨਦਾਰ ਸਵਾਗਤ

ਮੈਨੇਜ਼ਮੈਂਟ ਵੱਲੋਂ ਖਿਡਾਰਣਾਂ ਨੂੰ ਦਿੱਤਾ ਜਾਵੇਗਾ ਪੁਰਸਕਾਰ – ਛੀਨਾ
ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਦਿੱਲੀ ਵਿਖੇ ਪ੍ਰਸਿੱਧ 25ਵਾਂ ਨਹਿਰੂ ਗਰਲਜ਼ ਹਾਕੀ ਟੂਰਨਾਮੈਂਟ ਕੱਪ ਜਿੱਤਣ ਤੋਂ PPN1310201803ਬਾਅਦ ਅੱਜ ਇੱਥੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦਫ਼ਤਰ ਵਿਖੇ ਪਹੁੰਚਣ ’ਤੇ ਖਾਲਸਾ ਹਾਕੀ ਅਕਾਦਮੀ ਦੀਆਂ ਖਿਡਾਰਣਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।ਟੀਮ ਨੇ ਸੋਨੀਪਤ (ਹਰਿਆਣਾ) ਦੀ ਸਪੋਰਟਸ ਅਥਾਰਟੀ ਆਫ਼ ਇੰਡੀਆ ਦੀ ਟੀਮ ਨੂੰ ਹਰਾ ਕੇ ਕੱਪ ’ਤੇ ਕਬਜ਼ਾ ਕਰਦਿਆਂ ਇਤਿਹਾਸ ਸਿਰਜਿਆ ਹੈ।
    ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਖੇਡ ਡਾਇਰੈਕਟਰ ਡਾ. ਕੰਵਲਜੀਤ ਸਿੰਘ ਅਤੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਜੇਤੂ ਟੀਮ ਮੈਂਬਰਾਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ। ਇਸ ਮੌਕੇ ਟੀਮ ਕੋਚ ਬਲਦੇਵ ਸਿੰਘ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਖਾਲਸਾ ਅਕਾਦਮੀ ਦੀ ਟੀਮ ਨੇ ਸੋਨੀਪਤ ਟੀਮ ਨੂੰ 2-1 ਨਾਲ ਹਰਾਇਆ ਅਤੇ ਪੂਰੇ ਟੂਰਨਾਮੈਂਟ ’ਚ ਵਧੀਆ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਪਹਿਲਾਂ ਟੀਮ ਮਿਜ਼ੋਰਮ ਨੂੰ 2-0 ਨਾਲ ਹਰਾ ਕੇ ਫ਼ਾਈਨਲ ਤੱਕ ਪਹੁੰਚੀ ਸੀ।
    ਰਜਿੰਦਰ ਮੋਹਨ ਛੀਨਾ ਨੇ ਟੂਰਨਾਮੈਂਟ ’ਚ ਖਿਡਾਰਣਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੜਕੀਆਂ ਦੇ ਹਾਕੀ ਨੂੰ ਪ੍ਰਫੁਲਿੱਤ ਕਰਨ ਲਈ ਪਿਛਲੇ ਸਾਲ ਹਾਕੀ ਅਕਾਦਮੀ ਦੀ ਸਥਾਪਨਾ ਕੀਤੀ ਗਈ ਸੀ ਅਤੇ ਦਰੋਨਾਚਾਰੀਆ ਪੁਰਸਕਾਰ ਜੇਤੂ ਬਲਦੇਵ ਸਿੰਘ ਨੂੰ ਮੁੱਖ ਕੋਚ ਵਜੋ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਦੀ ਯੋਗ ਅਗਵਾਈ ਹੇਠ ਅਕਾਦਮੀ ਦੀਆਂ ਖਿਡਾਰਣਾਂ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡਾ. ਜੀ. ਐਸ. ਵਾਲੀਆ ਅਤੇ ਡਾ. ਕੰਵਲਜੀਤ ਸਿੰਘ ਦੀ ਅਗਵਾਈ ਹੇਠ ਸਿਰਫ਼ ਇਕ ਸਾਲ ਦੇ ਥੋੜੇ ਸਮੇਂ ਵਿਚ ਅਕਾਦਮੀ ਦੀ ਹਾਕੀ ਟੀਮ ਇਕ ਮੁੱਖ ਰੂਪ ਵਜੋਂ ਉਭਰੀ ਹੈ।
    ਛੀਨਾ ਨੇ ਕਿਹਾ ਕਿ ਮੈਨੇਜ਼ਮੈਂਟ ਖੇਡਾਂ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਲਈ ਵਧੀਆ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਵਚਨਬੱਧ ਹੈ। ਇਸ ਮੌਕੇ ਡਾ. ਵਾਲੀਆ ਅਤੇ ਡਾ. ਕੰਵਲਜੀਤ ਸਿੰਘ ਨੇ ਹਾਕੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਅਗਲੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰਨਾਂ ਨੂੰ ਅਕੈਡਮੀ ’ਚ ਸਿਖਲਾਈ ਦੇ ਰਹੇ ਹਨ।ਉਨ੍ਹਾਂ ਟੀਮ ਦੇ ਕੋਚਾਂ ਦੁਆਰਾ ਵਿਦਿਆਰਥਣਾਂ ਨੂੰ ਕਰਵਾਈ ਜਾ ਰਹੀ  ਸਖ਼ਤ ਮਿਹਨਤ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਸਦਕਾ ਟੀਮ ਅੱਜ ਇਸ ਮੁਕਾਮ ’ਤੇ ਪਹੁੰਚ ਸਕੀ ਹੈ।ਆਨਰੇਰੀ ਸਕੱਤਰ ਛੀਨਾ ਨੇ ਨਹਿਰੂ ਕੱਪ ਦੇ ਪ੍ਰਬੰਧਕਾਂ ਦੁਆਰਾ ਟੀਮ ਜਿਸ ’ਚ ਸਿਮਰਨਜੀਤ, ਸਿਮਰਨ ਚੋਪੜਾ, ਨੇਹਾ ਯਾਦਵ, ਮੀਨਾਕਸ਼ੀ, ਚਵਾਂਗ ਤਾਮੰਗ, ਅਮਨਦੀਪ, ਕੋਮਲ, ਸੁਖਪ੍ਰੀਤ, ਸਨੇਹਾ, ਅੰਜਲੀ, ਮਨਪ੍ਰੀਤ, ਰੁਪਿੰਦਰ, ਸਮਨਦੀਪ, ਜਸਪ੍ਰੀਤ, ਨਿਸ਼ਾ, ਵੈਸ਼ਾਲੀ ਨੂੰ ਦਿੱਤੇ ਤਮਗੇ, ਨਗਦ ਪੁਰਸਕਾਰ ਤਕਸੀਮ ਕੀਤੇ।ਛੀਨਾ ਨੇ ਟੀਮ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਤੂ ਟੀਮ ਨੂੰ 1 ਲੱਖ 60 ਹਜ਼ਾਰ ਅਤੇ ਮੈਨ ਆਫ਼ ਮੈਚ ਲਈ ਖਿਡਾਰਣ ਸਿਮਰਨਜੀਤ ਕੌਰ ਨੂੰ 25,000 ਰੁਪੈ ਦਾ ਚੈਕ ਦਿੱਤਾ ਗਿਆ ਹੈ ਉਨਾਂ ਨੇ ਇਸ ਮੌਕੇ ਟੀਮ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਯੋਗ ਇਨਾਮ ਦੇਣ ਦਾ ਐਲਾਨ ਵੀ ਕੀਤਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply