Sunday, August 30, 2026

ਗਿਆਨੀ ਟੀ ਸਟਾਲ ਦੀ ਕੀਤੀ ਚੈਕਿੰਗ

ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਲੋਕਾਂ ਦੀ ਸ਼ਿਕਾਇਤ ਦੇ ਆਧਾਰ `ਤੇ ਅੱਜ ਮਸ਼ਹੂਰ ਗਿਆਨੀ ਟੀ ਸਟਾਲ ਦੀ ਚੈਕਿੰਗ ਵੀ ਕੀਤੀ

?
?

ਗਈ।ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਗਿਅਨੀ ਟੀ ਸਟਾਲ ਦੀ ਰਸੋਟੀ ਵਿੱਚ ਕਾਫ਼ੀ ਗੰਦਗੀ ਪਾਈ ਗਈ ਅਤੇ ਇਸ ਪਾਸ ਲਾਇਸੰਸ ਵੀ ਨਹੀਂ ਸੀ।ਉਥੇ ਕੰਮ ਕਰਦੇ ਵਰਕਰਾਂ ਦਾ ਮੈਡੀਕਲ ਟੈਸਟ ਕਰਵਾਇਆ ਗਿਆ ਸੀ ਤੇ ਕੰਮ ਕਰਨ ਵਾਲੇ ਵਰਕਰਾਂ ਦੇ ਸਿਰ `ਤੇ ਨਾ ਟੋਪੀਆਂ ਸਨ ਅਤੇ ਹੱਥਾਂ ਵਿੱਚ  ਦਸਤਾਨੇ ਹੋਣ ਦੀ ਥਾਂ ਹੱਥ ਮੈਲੇ ਸਨ।
ਡਾ. ਭਾਗੋਵਾਲੀਆ ਨੇ ਦੱਸਿਆ ਕਿ ਗਿਆਨੀ ਟੀ ਸਟਾਲ ਵਲੋਂ ਗੈਰ ਮਿਆਰੀ ਮਿਰਚ ਮਸਾਲਿਆਂ ਅਤੇ ਘਿਓ ਦੀ ਵਰਤੋਂ ਕੀਤੀ ਜਾ ਰਹੀ ਸੀ।ਡਾ. ਭਾਗੋਵਾਲੀਆ ਨੇ ਦੱਸਿਆ ਕਿ ਇਨ੍ਹਾਂ ਸਭ ਦੇ ਸੈਂਪਲ ਲੈ ਲਏ ਗਏ ਹਨ ਅਤੇ ਇਨ੍ਹਾਂ ਨੂੰ ਚੈਕ ਕਰਨ ਲਈ ਖਰੜ ਲੈਬ ਵਿਖੇ ਭੇਜ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਗਿਆਨੀ ਟੀ ਸਟਾਲ ਨੂੰ 15 ਦਿਨਾਂ ਦਾ ਨੋਟਿਸ ਵੀ ਜਾਰੀ ਕੀਤਾ ਜਾਵੇਗਾ।ਇਸ ਤੋਂ ਬਾਅਦ ਮਹਿਕਮੇ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply