Wednesday, July 22, 2026

ਕੇਂਦਰੀ ਜੇਲ੍ਹ ਕੈਂਪ ਕੋਰਟ ਦੇ ਆਯੋਜਨ ਮੌਕੇ ਨੇਕ ਚਾਲ ਚੱਲਣ `ਤੇ ਛੱਡੇ ਚਾਰ ਕੈਦੀ

ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਰਮਜੀਤ ਸਿੰਘ ਦੀ

ACD Systems Digital Imaging

ਰਹਿਨੁਮਾਈ ਹੇਠ ਸ੍ਰੀਮਤੀ ਮਨੀਲਾ ਚੁਘ, ਸਿਵਲ ਜੱਜ (ਸ.ਡ.)/ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਲੋਂ  ਕੇਂਦਰੀ ਜੇਲ੍ਹ ਵਿਚ ਇਕ ਕੈਂਪ ਕੋਰਟ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਮੌਕੇ `ਤੇ ਚਾਰ ਕੈਦੀਆਂ ਦਾ ਨੇਕ ਚਾਲ ਚੱਲਣ ਵੇਖ ਕੇ ਜਾਤੀ ਮੁਚੱਲਕੇ `ਤੇ ਛੱਡਿਆ ਗਿਆ। ਇਸ ਮੌਕੇ ਤੇ ਡਿਪਟੀ ਸੁਪਰਡੈਂਟ ਹਾਜ਼ਿਰ ਸਨ। ਇਸ ਤੋਂ ਇਲਾਵਾ ਸਕੱਤਰ ਸਾਹਿਬ ਨੇ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਕੈਂਦੀਆਂ/ਹਵਾਲਾਤੀਆਂ ਨੂੰ ਨਾਲਸਾ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਦੱਸਿਆ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਕੈਦੀ/ਹਵਾਲਾਤੀ ਨੂੰ ਵਕੀਲ ਦੀ ਜ਼ਰੂਰਤ ਹੈ ਤਾਂ ਉਹ ਜੇਲ੍ਹ ਵਿਚ ਕੰਮ ਕਰ ਰਹੇ ਪੈਰਾ ਲੀਗਲ ਵਲੰਟੀਅਰਜ਼ ਦੀ ਮਦਦ ਲੈ ਕੇ ਕਾਗਜ਼ `ਤੇ ਆਪਣਾ ਪੂਰਾ ਨਾਮ, ਐਫ.ਆਈ.ਆਰ ਤੇ ਧਾਰਾ ਲਿਖ ਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੇ ਦਫ਼ਤਰ ਵਿੱਚ ਜਮ੍ਹਾ ਕਰਵਾਉਣ ਅਤੇ ਨਾਲ ਹੀ ਸਕੱਤਰ ਨੇ ਜੇਲ੍ਹ ਵਿਚ ਕੰਮ ਕਰਦੇ ਪੈਰਾ ਲੀਗਲ ਵਲੰਟੀਅਰਜ਼ ਨੂੰ ਆਦੇਸ਼ ਦਿੱਤੇ ਕਿ ਜੇਲ੍ਹ ਵਿਚ ਅਨਪੜ੍ਹ ਅਤੇ ਜਰੂਰਤਮੰਦ ਕੈਦੀਆਂ ਦੀਆਂ ਮੁਸ਼ਕਲਾਂ ਲਿਖਣ ਵਿੱਚ ਮਦਦ ਕਰਨ ਤਾਂ ਜ਼ੋ ਉਹਨਾਂ ਨੂੰ ਉਚਿਤ ਨਿਆਂ ਮਿਲ ਸਕੇ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply