Saturday, November 23, 2024

93ਵੀਂ ਸਵ. ਬਲਦੇਵ ਸਿੰਘ ਬਰਾੜ ਯਾਦਗਾਰੀ ਦੋ ਦਿਨਾ ਜੂਨੀਅਰ ਓਪਨ ਪੰਜਾਬ ਅਥਲੈਟਿਕ ਚੈਂਪੀਅਨਸ਼ਿਪ ਅੱਜ

ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਐਥਲੈਟਿਕ ਐਸੋਸੀਏਸ਼ਨ ਵੱਲੋਂ ਸਪੋਰਟਸ ਸਕੂਲ ਘੁੱਦਾ ਦੇ ਸਨਥੈਟਿਕ ਟ੍ਰੈਕ ‘ਤੇ ਐਨ.ਆਈ.ਐਸ PPN1410201802ਪਟਿਆਲਾ ਖੇਡ ਵਿਭਾਗ, ਪੰਜਾਬ ਇੰਸਟੀਚਿਊਟ ਆਫ ਸਪੋਰਟਸ ਅਤੇ ਮਾਲਵਾ ਸਰੀਰਕ ਸਿੱਖਿਆ ਕਾਲਜ਼ ਪ੍ਰਬੰਧਕਾਂ ਦੀ ਦੇਖ ਰੇਖ ‘ਚ ਸਵ. ਬਲਦੇਵ ਸਿੰਘ ਬਰਾੜ ਯਾਦਗਾਰੀ 93ਵੀਂ ਦੋ ਦਿਨਾ ਜੂਨੀਅਨ ਓਪਨ ਪੰਜਾਬ ਅਥਲੈਟਿਕ ਚੈਂਪੀਅਨਸ਼ਿਪ ਦਾ ਅਯੋਜਨ ਕੀਤਾ ਜਾ ਰਿਹਾ ਹੈ।
ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਥਲੈਟਿਕ ਐਸੋਸੀਏਸ਼ਨ ਜਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ ਪੰਜਾਬ ਐਥਲੈਟਿਕ ਐਸੋਸੀਏਸ਼ਨ ਕੇ.ਪੀ.ਐਸ ਬਰਾੜ ਨੇ ਦੱਸਿਆ ਕਿ ਸਪੋਰਟਸ ਸਕੂਲ ਘੁੱਦਾ ਵਿਖੇ ਸ਼ੁਰੂ ਹੋਣ ਜਾ ਰਹੀ ਅਥਲੈਟਿਕ ਚੈਂਪੀਅਨਸ਼ਿਪ ਦਾ ਉਦਘਾਟਨ  ਏ.ਡੀ.ਸੀ ਜਨਰਲ ਸੁਖਪ੍ਰੀਤ ਸਿੰਘ ਸਿੱਧੂ ਅਤੇ ਅਮਰਿੰਦਰ ਸਿੰਘ ਟਿਵਾਣਾ ਕਰਨਗੇ। ਚੈਪੀਂਅਨਸ਼ਿਪ ਦੇ ਦੂਸਰੇ ਅਤੇ ਆਖਰੀ ਇਨਾਮ ਵੰਡ ਸਮਾਰੋਹ ਦੌਰਾਨ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਮੁੱਖ ਮਹਿਮਾਨ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਪ੍ਰਨੀਤ ਭਰਦਵਾਜ ਗੈਸਟ ਆਫ ਆਨਰ ਅਤੇ ਰਿਟਾਇਰਡ ਚੀਫ ਕਮਿਸ਼ਨਰ ਇਨਕਮ ਟੈਕਸ ਐਲ.ਆਰ ਨਈਅਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ, ਜਦਕਿ ਇਸ ਚੈਂਪੀਅਨਸ਼ਿਪ ‘ਚ 22 ਜਿਲ੍ਹਿਆਂ ਦੇ 800 ਐਥਲੀਟ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਚੈਂਪੀਅਨਸ਼ਿਪ ‘ਚ ਭਾਗ ਲੈਣ ਵਾਲੇ ਐਥਲੀਟਾਂ ਦਾ ਟਰਾਂਸਪੋਰਟ, ਰਿਹਾਇਸ਼ ਅਤੇ ਖਾਣ ਪੀਣ ਦੇ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਐਥਲਟਿਕ ਜੂਨੀਅਰ ਚੈਂਪੀਅਨਸ਼ਿਪ ‘ਚ ਏਸ਼ੀਅਨ ਰਿਕਾਰਡ ਹੋਲਡਰ ਤੇਜਿੰਦਰਪਾਲ ਸਿੰਘ ਤੂਰ, ਏਸ਼ੀਅਨ ਖੇਡਾਂ 2018 ’ਚ ਸੋਨ ਤਮਗਾ ਜੇਤੂ ਅਰਪਿੰਦਰ ਸਿੰਘ, ਕਾਮਨ ਵੈਲਥ ਖੇਡਾਂ ‘ਚ ਕਾਂਸੀ ਤਮਗਾ ਜੇਤੂ ਨਵਜੀਤ ਕੌਰ ਢਿੱਲੋਂ ਨੂੰ ਵੀ ਨਗਦ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਪਿੱਛਲੀ ਜੂਨੀਅਰ ਨੈਸ਼ਨਲ ਐਥਲਟਿਕ ਚੈਂਪੀਅਨਸ਼ਿਪ ਦੇ 21 ਨੈਸ਼ਨਲ ਮੈਡਲਿਸ਼ਟ ਦਾ ਕ੍ਰਮਵਾਰ 11,000, 7500 ਅਤੇ 5000 ਰੁਪਏ ਦੀ ਨਕਦ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।
 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply