ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸੰਤ ਕਬੀਰ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਬਲਾਕ ਵਿੱਚ ਜੂਨੀਅਰ ਸਪੋਰਟਸਮੀਟ
ਕਾਰਵਾਈ ਗਈ।ਜਿਸ ਵਿਚ ਤੀਜੀ ਕਲਾਸ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਇਸ ਦੀ ਸ਼ੁਰੂਆਤ ਮਾਰਚ ਪਾਸਟ ਰਾਹੀਂ ਕੀਤੀ ਗਈ ਅਤੇ ਬੱਚਿਆਂ ਨੇ ਸਹੁੰ ਚੁੱਕੀ ।ਪੀ.ਟੀ, ਜੰਪਿੰਗ ਰੇਸ, ਲੈਡਰ ਰੇਸ, ਫਰੋਗ ਰੇਸ, ਟੇਬਲ ਰੇਸ, ਪਾਸਸਿੰਗ ਬਾਲ ਰੇਸ ਆਦਿ ਖੇਡਾਂ ਵਿੱਚ ਬਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ: ਮੋਹਨ ਲਾਲ ਅਰੋੜਾ ਨੇ ਪੜ੍ਹਾਈ ਦੇ ਨਾਲ ਨਾਲ ਸਾਡੇ ਜੀਵਨ ਵਿਚ ਖੇਡਾਂ ਦੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਦੇ ਖੇਡਾਂ ਪ੍ਰਤੀ ਉਤਸ਼ਾਹ ਦੇ ਸਰਾਹਨਾ ਕੀਤੀ।ਮੁੱਖ ਅਧਿਆਪਕ ਮੈਡਮ ਸੋਨੀਆ ਧਵਨ, ਸ਼੍ਰੀਮਤੀ ਸੋਨੀਆ ਅਤੇ ਡਾ. ਨੀਰਜਾ ਵਲੋਂ ਬੱਚਿਆਂ ਨੂੰ ਪੁਰਸਕਾਰ ਦਿਤੇ ਗਏ।ਰਾਸ਼ਟਰਗਾਣ ਦੁਆਰਾ ਸਪੋਰਟਸ ਮੀਟ ਦਾ ਸੰਪਨ ਕੀਤਾ ਗਿਆ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media