Friday, August 28, 2026

ਗੋਡੇ ਬਦਲਣ ਨੂੰ ਲੈ ਕੇ ਫੈਲੀਆਂ ਹਨ ਕਈ ਗਲਤ ਧਾਰਨਾਵਾਂ – ਡਾ. ਮੋਹਿਤ

ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਗੁਪਤਾ ਹਸਪਤਾਲ ਅਤੇ ਟਰੋਮਾ ਸੈਂਟਰ ਦੇ ਹੱਡੀਆਂ ਅਤੇ ਰੋਗਾਂ ਦੇ ਮਾਹਿਰ ਡਾ. ਮੋਹਿਤ PPN1410201805ਗੁਪਤਾ ਨੇ ਇਕ ਸੈਮੀਨਾਰ ਦੌਰਾਨ ਦੱਸਿਆ ਕਿ ਗੋਡੇ ਬਦਲਣ ਨੂੰ ਲੈ ਕੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ।ਜਿਆਦਾ ਲੋਕਾਂ ਨੂੰ ਉਮਰ ਨੂੰ ਲੈ ਕੇ ਸਭ ਤੋਂ ਵੱਡੀ ਗਲਤ ਧਾਰਣਾ ਹੈ ਕਿ ਇਹ ਸਿਰਫ ਬਜੁਰਗਾਂ ਦੀ ਹੀ ਬਿਮਾਰੀ ਹੈ। ਬਦਲਦੇ ਲਾਈਫ ਸਟਾਈਲ ਅਤੇ ਵਿਗੜਦੇ ਖਾਣ-ਪਾਣ ਦੀ ਵਜ੍ਹਾ ਨਾਲ ਵੀ ਗੋਡਿਆਂ ਦੇ ਦਰਦ ਦੀ ਸਮੱਸਿਆ ਨੌਜਵਾਨ ਅਤੇ ਅਧੇੜ ਉਮਰ ਦੇ ਲੋਕਾਂ ਨੂੰ ਵੀ ਗੋਡਿਆਂ ਦੀ ਸਮੱਸਿਆ ਸਤਾਉਣ ਲੱਗੀ ਹੈ। ਗੋਡਿਆਂ ਵਿਚ ਦਰਦ ਜਾਂ ਅਰਥਰਾਈਟਸ ਫਿਜੀਕਲ ਫਿਟਨੈਸ ਦੀ ਕਮੀਆਂ ਦੀ ਨਿਸ਼ਾਨੀ ਹੋ ਸਕਦੀ ਹੈ।ਡਾ. ਮੋਹਿਤ ਨੇ ਦੱਸਿਆ ਕਿ ਸਮੇਂ ਦੇ ਨਾਲ ਗੋਡਾ ਬਦਲ ਦੀ ਪ੍ਰਕਿ੍ਰਆ ਵਿਚ ਵੀ ਨਵੀਂ ਤਕਨੀਕ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਜਿਸ ਵਿਚ ਮਰੀਜ਼ ਨੂੰ ਘੱਟ ਖ਼ਰਚ ਵਿਚ ਕੌਮਾਂਤਰੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਵਿਚ ਘੱਟ ਬਲੱਡ ਲੌਸ ਦੇ ਨਾਲ ਛੋਟਾ ਚੀਰਾ ਲਗਾ ਕੇ ਗੋਡਾ ਬਦਲਿਆ ਜਾਂਦਾ ਹੈ। ਇਸ ਨਾਲ ਮਰੀਜ਼ ਪਹਿਲੇ ਜਾਂ ਦੂਸਰੇ ਦਿਨ ਹੀ ਖੜ੍ਹਾ ਹੋ ਜਾਂਦਾ ਹੈ ਅਤੇ ਫਿਜਿਓਥਰੈਪਿਸਟ ਦੀ ਮੱਦਦ ਨਾਲ ਵਾਕਰ ਫੜ ਕੇ ਚੱਲਣ ਲਗਦਾ ਹੈ। ਡਾ. ਮੋਹਿਤ ਗੁਪਤਾ ਕਹਿੰਦੇ ਹਨ ਕਿ ਉਨ੍ਹਾਂ ਕੋਲ ਆਉਣ ਵਾਲੇ ਬਹੁਤ ਸਾਰੇ ਮਰੀਜ਼ਾਂ ਦਾ ਅਕਸਰ ਸਵਾਲ ਹੁੰਦਾ ਹੈ ਕਿ ਉਹ ਗੋਡਾ ਬਦਲਣ ਤੋਂ ਬਾਅਦ ਚੱਲਣ ਫਿਰਨ ਤੋਂ ਇਲਾਵਾ ਆਪਣੇ ਪਸੰਦੀਦਾ ਗਤੀਵਿਧੀਆਂ ਵੀ ਕਰ ਪਾਉਣਗੇ ਜਾਂ ਨਹੀਂ। ਡਾ. ਮੋਹਿਤ ਨੇ ਦੱਸਿਆ ਕਿ ਗੋਡੇ ਬਦਲਾਉਣ ਵਾਲੇ ਮਰੀਜ਼ ਸਾਈਕਲਿੰਗ, ਪੌੜੀਆਂ ਚੜ੍ਹਣਾ, ਮੋਟਰਸਾਈਕਲ, ਕਾਰ ਚਲਾਉਣਾ ਆਦਿ ਸਾਰੀਆਂ ਗਤੀਵਿਧੀਆਂ ਨੂੰ ਅਸਾਨੀ ਨਾਲ ਕਰ ਪਾਉਂਦੇ ਹਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply