Monday, July 27, 2026

ਮਾਂ ਬੋਲੀ ਪੰਜਾਬੀ ਨੂੰ ਪ੍ਰਫੁਲਤ ਕਰਨ ਦਾ ਉਪਰਾਲਾ ਸ਼ਲਾਘਾਯੋਗ- ਅਭਿਜੀਤ ਕਪਲਿਸ਼

ਭੀਖੀ, 14 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਾਨਸਾ ਵਾਸੀ ਤਜਿੰਦਰ ਸਿੰਘ ਵਲੋਂ ਪੰਜਾਬੀ ਬੋਲੀ ਲਈ ਲੋਕਾਂ ਨੂੰ ਜਾਗਰੁਕ ਕਰਨ ਦੇ ਮਕਸਦ ਨਾਲ ਇੱਕ PPN1410201810ਸਾਇਕਲ ਯਾਤਰਾ ਸ਼ੁਰੂ ਕੀਤੀ ਗਈ ਹੈ।ਇਹ ਜਾਣਕਾਰੀ ਦਿੰਦੇ ਹੋਏ ਸਾਇਕਲ ਗਰੁਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਦੇ ਇਸ ਨੋਜਵਾਨ ਦਾ ਟੀਚਾ ਪੰਜਾਬ ਦੇ 22 ਜਿਲਿਆਂ ਦੇ ਲਗਭਗ 2000 ਪਿੰਡ ਅਤੇ 100 ਦੇ ਕਰੀਬ ਸ਼ਹਿਰਾਂ ਦਾ ਚੱਕਰ ਲਗਾਉਣਾ ਹੈ, ਜਿਥੇ ਜਾ ਕੇ ਉਹ ਲੋਕਾਂ ਨੂੰ ਪੰਜਾਬੀ ਬੋਲੀ ਬੋਲਣ ਅਤੇ ਲਿਖਣ ਲਈ ਪ੍ਰੇਰਿਤ ਕਰੇਗਾ।
      ਇਸ ਸਾਇਕਲ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਮਾਨਯੋਗ ਐਸ.ਡੀ.ਐਮ ਮਾਨਸਾ ਅਭਿਜੀਤ ਕਪਲਿਸ਼ ਨੇ ਅਦਾ ਕੀਤੀ।ਉਹਨਾਂ ਕਿਹਾ ਕਿ ਪੰਜਾਬ ਦੇ ਹਰੇਕ ਨਾਗਰਿਕ ਦਾ ਫਰਜ ਬਣਦਾ ਹੈ ਕਿ ਉਹ ਮਾਂ ਬੋਲੀ ਪੰਜਾਬੀ ਦੀ ਵਰਤੋਂ ਕਰੇ, ਪਰ ਵਿਦੇਸ਼ੀ ਕਲਚਰ ਦਾ ਪ੍ਰਭਾਵ ਸਾਡੇ `ਤੇ ਭਾਰੂ ਹੋ ਰਿਹਾ ਹੈ, ਅਸੀ ਅੰਗਰੇਜੀ ਨੂੰ ਤਰਜ਼ੀਹ ਦਿੰਦੇ ਹਾਂ।ਇਨਸਾਨ ਕੋਲ ਅੱਜ ਦੇ ਸਮੇਂ `ਚ ਖੁਦ ਅਪਣੇ ਲਈ ਹੀ ਸਮਾਂ ਨਹੀ।ਪਰ ਇਸ ਨੋਜਵਾਨ ਨੇ ਸਮਾਜ ਨੂੰ ਇੱਕ ਵਧੀਆ ਸੇਧ ਦੇ ਕੇ ਪੰਜਾਬੀ ਬੋਲੀ ਦੀ ਵਰਤੋਂ ਲਈ ਜਾਗਰੁਕ ਕਰਨ ਦਾ ਬੀੜਾ ਚੁੱਕਿਆ ਹੈ ਜੋ ਕਿ ਵਧੀਆ ਉਦਮ ਹੈ, ਸਾਨੂੰ ਅਜਿਹੇ ਨੋਜਵਾਨਾਂ ਦਾ ਸਤਿਕਾਰ ਅਤੇ ਸਹਿਯੋਗ ਕਰਨਾ ਚਾਹੀਦਾ ਹੈ।
      ਤੇਜਿੰਦਰ ਸਿੰਘ ਨੇ ਮਾਨਸਾ ਸਾਇਕਲ ਗਰੁਪ ਦੇ ਮੈਂਬਰਾਂ ਦਾ ਧੰਨਵਾਦ ਕਰਦਿਆ ਦੱਸਿਆ ਕਿ ਉਹ ਰਸਤੇ ਵਿੱਚ ਪੈਂਦੇ ਪਿੰਡਾਂ ਸ਼ਹਿਰਾ ਦੇ ਬੱਸ ਸਟੈਂਡਾਂ ਅਤੇ ਸਾਂਝੀਆਂ ਥਾਵਾਂ ਤੇ ਪੰਜਾਬੀ ਬੋਲੀ ਲਈ ਜਾਗਰੁਕ ਕਰਨ ਵਾਲੇ ਵਿਚਾਰ ਲਿਖੀਆਂ ਫਲੈਕਸਾਂ ਲਗਾਉਣ ਦੇ ਨਾਲ ਨਾਲ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਪੰਜਾਬੀ ਨੂੰ ਸੁੰਦਰ ਢੰਗ ਨਾਲ ਲਿਖਣ ਦੀ ਤਕਨੀਕ ਵੀ ਸਿਖਾਏਗਾ।ਪੈ੍ਸ ਸਕੱਤਰ ਬਲਜੀਤ ਨੇ ਦਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਸਾਰੇ ਮੈਂਬਰਾਂ ਵਲੋਂ ਤੇਜਿੰਦਰ ਸਿੰਘ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
      ਇਸ ਮੌਕੇ ਅਮਨ ਅੋਲਖ, ਗੁਰਲਾਭ ਮਾਹਲ, ਜਰਨੈਲ ਸਿੰਘ, ਰਣਧੀਰ ਸਿੰਘ, ਰਾਜਬੀਰ ਸਿੰਘ, ਯਾਦਵਿੰਦਰ ਸਿੰਘ, ਦੀਪਇੰਦਰ ਸਿੰਘ, ਸ਼ਵੀ ਚਹਿਲ, ਡਾ: ਅਮਰੀਕ ਸਿੰਘ, ਲੋਕਰਾਮ, ਵਿਕਾਸ ਅਰੋੜਾ, ਡੈਿਵਡ, ਵਿਕਰਮ ਅਰੋੜਾ, ਅਮਨ ਚਹਿਲ, ਮੋਹਿਤ ਕੁਮਾਰ, ਬਲਜੀਤ ਕੜਵਲ, ਸੰਜੀਵ ਪਿੰਕਾ ਸਮੇਤ ਮੈਂਬਰ ਹਾਜਰ ਸਨ।
 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply