ਭੀਖੀ, 14 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਜਰਨਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਹੈ ਕਿ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੋਸਾਇਟੀ (ਰਜਿ:) ਵਲੋਂ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਲੰਬੇ ਸੁੰਦਰ ਕੇਸ ਮੁਕਾਬਲੇ ਪਿੰਡ ਅਤਲਾ ਖ਼ੁਰਦ ਜਿਲ੍ਹਾ ਮਾਨਸਾ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏੇ।ਇਸ ਮੁਕਾਬਲੇ ਵਿੱਚ 7 ਤੋਂ 23 ਸਾਲ ਦੀ ਉਮਰ 28 ਬਚੇ ਬੱਚੀਆਂ ਨੇ ਭਾਗ ਲਿਆ।ਇਸ ਮੁਕਾਬਲੇ ਵਿੱਚ ਸੁਖਰਾਜ ਸਿੰਘ ਅਤਲਾ ਫਸਟ ਜਸ਼ਨਪ੍ਰੀਤ ਕੌਰ ਸੈਕਿੰਡ ਆਏ।ਪਿੰਡ ਅਤਲਾ ਖੁਰਦ ਤੋਂ 6 ਵਿਦਿਆਰਥੀ ਫਾਈਨਲ ਮੁਕਾਬਲੇ ਲਈ ਚੁਣੇ ਗਏ।ਉਨਾਂ ਕਿਹਾ ਕਿ 300 ਪਿੰਡਾਂ ਦੇ ਬੱਚਿਆਂ ਦਾ ਫਾਇਨਲ ਮੁਕਾਬਲਾ ਹੋਵੇਗਾ।ਜਿਨ੍ਹਾਂ ਬਚਿਆ ਦੇ 65% ਨੰਬਰ ਹੋਣਗੇ ਉਨ੍ਹਾਂ ਬੱਚਿਆਂ ਨੂੰ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਸੰਸਥਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਜੀ ਖਾਲਸਾ, ਭਾਈ ਗੁਰਦੀਪ ਸਿੰਘ ਜੀ ਖਾਲਸਾ, ਸੁਖਰਾਜ ਸਿੰਘ ਅਤਲਾ ਸੁਖਜੀਤ ਕੌਰ ਅਤਲਾ ਅਤੇ ਸਮੂਹ ਗੁ. ਪ੍ਰਬੰਧਕ ਕਮੇਟੀ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …