ਨਵੀਂ ਦਿੱਲੀ, 24 ਅਗਸਤ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਰ ਰੋਜ਼ ਸਵੇਰੇ ਹੋ ਰਹੀ ਗੁਰ-ਸ਼ਬਦ ਦੀ ਕਥਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਅਰਥਾਂ ਦੇ ਨਾਲ ਭਾਵ-ਅਰਥਾਂ ਤੋਂ ਵੀ ਜਾਣੂ ਕਰਵਾਣ ਦੇ ਉਦੇਸ਼ ਨਾਲ ਵੱਖ-ਵੱਖ ਬਾਣੀਆਂ ਦੀ ਅਰਥਾਂ ਸਹਿਤ ਵਿਆਖਿਆ ਦਾ ਜੋ ਸਿਲਸਿਲਾ ਅਰੰਭ ਕੀਤਾ ਗਿਆ ਹੋਇਆ ਹੈ, ਉਸਨੂੰ ਅਗੇ ਵਧਾਂਦਿਆਂ, ਇਤਿਹਾਸਕ ਅਤੇ ਹੋਰ ਗੁਰ ਅਸਥਾਨਾਂ ਵਿੱਖੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਪੜ੍ਹੀ ਜਾਣ ਵਾਲੀ ‘ਆਰਤੀ’ ਦੀ ਅਰਥਾਂ ਸਹਿਤ ਵਿਆਖਿਆ ਅਧਾਰਤ ਕਥਾ ਦੀ ਅਰੰਭਤਾ ਸੋਮਵਾਰ, 25 ਅਗਸਤ ਤੋਂ ਕੀਤੀ ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਰਾਹੀਂ ਦਿੱਤੀ। ਉਨ੍ਹਾਂ ਦਸਿਆ ਕਿ ਇਹ ਕਥਾ ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਅਤੇ ਪ੍ਰਚਾਰਕ ਗਿਆਨੀ ਸਾਹਿਬ ਸਿੰਘ ਮਾਰਕੰਡਾ ਕਰਨਗੇ। ਉਨ੍ਹਾਂ ਦਸਿਆ ਕਿ ਗੁਰਦੁਆਰਾ ਬੰਗਲਾ ਸਹਿਬ ਵਿਖੇ ਹੋ ਰਹੀ ‘ਆਰਤੀ’ ਦੀ ਅਰਥਾਂ ਤੇ ਵਿਆਖਿਆ ਸਾਹਿਤ ਇਹ ਕਥਾ 30 ਅਗਸਤ ਸ਼ਨੀਵਾਰ ਤਕ ਚਲੇਗੀ ਅਤੇ ਇਸਦਾ ਸਿੱਧਾ ਪ੍ਰਸਾਰਣ ਨਿਤ ਵਾਂਗ ਕੱਥਾ ਪ੍ਰਸਾਰਣ ਦੇ ਸਮੇਂ ਸਵੇਰੇ 7.30 ਤੋਂ 8.30 ਤਕ ਚੜ੍ਹਦੀਕਲਾ ਟਾਈਮ ਟੀਵੀ, ਦਿੱਲੀ ਗੁਰਦੁਆਰਾ ਕਮੇਟੀ ਦੀ ਵੈੱਬਸਾਈਟ www.dsgmc.in ਅਤੇ www.bani.net ਤੇ ਹੋਵੇਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media