Thursday, October 15, 2026

ਮੰਤਰੀ ਅਨਿਲ ਜੋਸ਼ੀ ਵੱਲੋ ਧਰਮਸ਼ਾਲਾ ਕਮੇਟੀ ਨੂੰ 2 ਲੱਖ ਦਾ ਚੈਕ ਭੈਂਟ

PPN24081406

ਅੰਮ੍ਰਿਤਸਰ, 24 ਅਗਸਤ (ਸੁਖਬੀਰ ਸਿੰਘ) – ਸਥਾਨਕ ਸਰਕਾਰ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਧਰਮਸ਼ਾਲਾ ਕਮੇਟੀ ਪੁੱਡਾ ਕਲੋਨੀ, ਸੈਕਟਰ 3, ਰਣਜੀਤ ਐਵਿਨਿਊ ਨੂੰ ਆਪਣੀ ਗ੍ਰਾਂਟ ਵਿਚੋ 2 ਲੱਖ ਦਾ ਚੈਕ ਭੈਂਟ ਕੀਤਾ। ਇਸ ਗ੍ਰਾਂਟ ਦੀ ਵਰਤੋ ਧਰਮਸ਼ਾਲਾ ਦਾ ਹਾਲ ਬਨਾਉਣ ਲਈ ਕੀਤੀ ਜਾਵੇਗੀ। ਧਰਮਸ਼ਾਲਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮੰਤਰੀ ਅਨਿਲ ਜੋਸ਼ੀ ਕੋਲ ਕੋਈ ਵੀ ਕੰਮ ਲੈ ਕੇ ਜਾਈਏ ਉਹ ਕਦੀ ਨਾਹ ਨਹੀ ਕਰਦੇ ਅਤੇ ਸਮੇਂ ਤੋਂ ਪਹਿਲਾ ਹੀ ਕੰਮਾਂ ਨੂੰ ਜਿੰਮੇਵਾਰੀ ਸਮਝ ਕੇ ਪੂਰਾ ਕਰਦੇ ਹਨ।ਇਸ ਇਲਾਕੇ ਵਿਚ ਬਹੁਤ ਸਾਰੇ ਲੋਕ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਹਨ ਜਿਨ੍ਹਾ ਨੂੰ ਹਰ ਦੁੱਖ ਸੁੱਖ ਵੇਲੇ ਇਕ ਵੱਡੇ ਹਾਲ ਦੀ ਜਰੂਰਤ ਪੈਂਦੀ ਹੈ ਅਤੇ ਗਰੀਬੀ ਕਾਰਨ ਉਹ ਇਸ ਤੋੰ ਅਸਮਰੱਥ ਰਹਿ ਜਾਂਦੇ ਹਨ।ਇਸ ਨੂੰ ਮੁੱਖ ਰੱਖਦੇ ਹੋਏ ਕਮੇਟੀ ਅਤੇ ਇਲਾਕਾ ਨਿਵਾਸੀਆਂ ਵੱਲੋ ਮੰਗ ਕੀਤੀ ਗਈ ਸੀ ਅਤੇ ਅੱਜ ਉਹਨਾਂ ਵੱਲੋ 2 ਲੱਖ ਦਾ ਚੈਕ ਦਿਤਾ ਗਿਆ।ਇਸ ਮੋਕੇ ਕੋਂਸਲਰ ਕੁਲਵੰਤ ਕੋਰ, ਪ੍ਰਿਥਪਾਲ ਸਿੰਘ ਫੋਜੀ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ ਖਾਲਸਾ, ਕਸ਼ਮੀਰ ਸਿੰਘ, ਭਰਤ ਭੂਸ਼ਨ ਅਗਰਵਾਲ, ਡਾ. ਦਾਲਮ ਅਤੇ ਕਮੇਟੀ ਦੇ ਮੈਂਬਰ ਮੋਜੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply