ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਆਲ ਮੁਸਲਿਮ ਵੈਲਫੇਅਰ ਸੁਸਾਇਟੀ (ਰਜਿ.) ਵਲੋਂ ਕੌਮੀ ਪ੍ਰਧਾਨ ਮਾਣਿਕ ਅਲੀ ਦੀ
ਅਗਵਾਈ ਵਿੱਚ ਪਿੰਗਲਵਾੜਾ ਸੁਸਾਇਟੀ ਪ੍ਰਮੁੱਖ ਡਾ. ਇੰਦਰਜੀਤ ਕੌਰ ਨੂੰ ਸਮਾਜ ਪ੍ਰਤੀ ਕੀਤੇ ਜਾ ਰਹੇ ਕੰਮਾਂ ਲਈ ਵਿਸ਼ੇਸ ਤੌਰ `ਤੇ ਸਨਮਾਨਿਤ ਕੀਤਾ ਗਿਆ।ਮਾਣਿਕ ਅਲੀ ਨੇ ਕਿਹਾ ਕਿ ਭਗਤ ਪੂਰਨ ਸਿੰਘ ਮਾਨਵਾਤਾ ਦੇ ਮਸੀਹਾ ਤੇ ਹਿੰਦੂ, ਸਿੱਖ, ਮੁਸਲਮਾਨ ਏਕਤਾ ਦੇ ਮੁਦੱਈ ਸਨ।ਉਨ੍ਹਾਂ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਡਾ. ਇੰਦਰਜੀਤ ਕੌਰ ਪੂਰਾ ਕਰ ਰਹੇ ਹਨ।ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਪ੍ਰਮਾਤਮਾ ਨੇ ਸਾਨੂੰ ਇਹ ਜੀਵਨ ਇਨਸਾਨਿਅਤ ਨਾਲ ਪਿਆਰ ਅਤੇ ਗਰੀਬ, ਗੁਰਬਿਆਂ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਦਿੱਤਾ ਹੈ।ਇਸ ਮੌਕੇ ਪਿੰਗਲਵਾੜਾ ਦੇ ਪ੍ਰਸ਼ਾਸ਼ਕ ਕਰਨਲ ਦਰਸ਼ਨ ਸਿੰਘ ਬਾਵਾ, ਗੁਲਸ਼ਨ ਰੰਜਨ ਸਮਾਜ ਸੇਵਕ, ਆਲ ਇੰਡੀਆ ਰੇਹੜੀ ਫੜੀ ਯੂਨੀਅਨ ਦੇ ਪ੍ਰਧਾਨ ਡਾ. ਇੰਦਰਪਾਲ, ਖੁਰਸ਼ੀਦ ਅਹਿਮਦ, ਪਰਮਜੀਤ ਸਿੰਘ ਵਡਾਲੀ, ਦਰਸ਼ਨ ਸਿੰਘ, ਅਮਰੀਕ ਸਿੰਘ ਗਿੱਲ, ਸਿਗਜੁਲ ਇਸਲਾਮ, ਅਖਤਰ ਅਲੀ, ਡਾ. ਦੀਪਕ ਕੁਮਾਰ, ਡਾ. ਮੋਤੀ ਰਹਿਮਾਨ ਆਦਿ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media