Friday, August 28, 2026

ਆਲ ਮੁਸਲਿਮ ਵੈਲਫੇਅਰ ਸੁਸਾਇਟੀ ਵਲੋਂ ਡਾ. ਇੰਦਰਜੀਤ ਕੌਰ ਦਾ ਸਨਮਾਨ

ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਆਲ ਮੁਸਲਿਮ ਵੈਲਫੇਅਰ ਸੁਸਾਇਟੀ (ਰਜਿ.) ਵਲੋਂ ਕੌਮੀ ਪ੍ਰਧਾਨ ਮਾਣਿਕ ਅਲੀ ਦੀ PPN1510201807ਅਗਵਾਈ ਵਿੱਚ ਪਿੰਗਲਵਾੜਾ ਸੁਸਾਇਟੀ ਪ੍ਰਮੁੱਖ ਡਾ. ਇੰਦਰਜੀਤ ਕੌਰ ਨੂੰ ਸਮਾਜ ਪ੍ਰਤੀ ਕੀਤੇ ਜਾ ਰਹੇ ਕੰਮਾਂ ਲਈ ਵਿਸ਼ੇਸ ਤੌਰ `ਤੇ ਸਨਮਾਨਿਤ ਕੀਤਾ ਗਿਆ।ਮਾਣਿਕ ਅਲੀ ਨੇ ਕਿਹਾ ਕਿ ਭਗਤ ਪੂਰਨ ਸਿੰਘ ਮਾਨਵਾਤਾ ਦੇ ਮਸੀਹਾ ਤੇ ਹਿੰਦੂ, ਸਿੱਖ, ਮੁਸਲਮਾਨ ਏਕਤਾ ਦੇ ਮੁਦੱਈ ਸਨ।ਉਨ੍ਹਾਂ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਡਾ. ਇੰਦਰਜੀਤ ਕੌਰ ਪੂਰਾ ਕਰ ਰਹੇ ਹਨ।ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਪ੍ਰਮਾਤਮਾ ਨੇ ਸਾਨੂੰ ਇਹ ਜੀਵਨ ਇਨਸਾਨਿਅਤ ਨਾਲ ਪਿਆਰ ਅਤੇ ਗਰੀਬ, ਗੁਰਬਿਆਂ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਦਿੱਤਾ ਹੈ।ਇਸ ਮੌਕੇ ਪਿੰਗਲਵਾੜਾ ਦੇ ਪ੍ਰਸ਼ਾਸ਼ਕ ਕਰਨਲ ਦਰਸ਼ਨ ਸਿੰਘ ਬਾਵਾ, ਗੁਲਸ਼ਨ ਰੰਜਨ ਸਮਾਜ ਸੇਵਕ, ਆਲ ਇੰਡੀਆ ਰੇਹੜੀ ਫੜੀ ਯੂਨੀਅਨ ਦੇ ਪ੍ਰਧਾਨ ਡਾ. ਇੰਦਰਪਾਲ, ਖੁਰਸ਼ੀਦ ਅਹਿਮਦ, ਪਰਮਜੀਤ ਸਿੰਘ ਵਡਾਲੀ, ਦਰਸ਼ਨ ਸਿੰਘ, ਅਮਰੀਕ ਸਿੰਘ ਗਿੱਲ, ਸਿਗਜੁਲ ਇਸਲਾਮ, ਅਖਤਰ ਅਲੀ, ਡਾ. ਦੀਪਕ ਕੁਮਾਰ, ਡਾ. ਮੋਤੀ ਰਹਿਮਾਨ ਆਦਿ ਹਾਜਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply