ਬਠਿੰਡਾ, 16 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਭਾਰਤੀ ਖੇਤ ਮਜ਼ਦੂਰ ਯੂਨੀਅਨ ਵਲੋਂ 24-25 ਨਵੰਬਰ 2018 ਨੂੰ ਬਠਿੰਡਾ ਵਿਖੇ ਵਡੇ ਪੱਧਰ `ਤੇ
ਹੋ ਰਹੇ ਗੋਲਡਨ ਜੁਬਲੀ ਸਮਾਗਮ ਦੀਆ ਤਿਆਰੀਆਂ ਪੰਜਾਬ ਖੇਤ ਮਜ਼ਦੂਰ ਸਭਾ ਨੇ ਪੂਰੇ ਜ਼ੋਰ ਸ਼ੋਰ ਸ਼ੁਰੂ ਕਰ ਦਿੱਤੀਆਂ ਹਨ।ਇਸ ਸੰਬੰਧੀ ਅੱਜ ਇਥੇ ਸੁਆਗਤੀ ਕਮੇਟੀ ਤੇ ਖੇਤ ਮਜ਼ਦੂਰ ਆਗੂਆਂ ਦੀ ਸੁਰਿੰਦਰ ਕੁਮਾਰ ਸੰਗਰੂਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਗੁਲਜ਼ਾਰ ਗੋਰੀਆ ਤੇ ਸਕੱਤਰ ਬੀਬੀ ਦੇਵੀ ਕੁਮਾਰੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਪ੍ਰਚਾਰ ਕਰਨ ਲਈ ਦੋ ਜਥਿਆਂ ਨੇ ਪਿੰਡ ਧੂਤ ਕਲਾ (ਹੁਸ਼ਿਆਰਪੁਰ) ਤੇ ਜਲਿਆਵਾਲਾ ਬਾਗ਼ ਅੰਮ੍ਰਿਤਸਰ ਤੋਂ ਜਥਾ ਮਾਰਚ ਸ਼ੁਰੂ ਕਰ ਦਿੱਤਾ ਹੈ। ਧੂਤ ਕਲਾ ਖੇਤ ਮਜ਼ਦੂਰ ਸਭਾ ਦੇ ਬਾਨੀ ਲੀਡਰਾਂ ਵਿਚੋਂ ਮੋਹਰੀ ਆਗੂ ਮਾਸਟਰ ਹਰੀ ਸਿੰਘ ਦਾ ਪਿੰਡ ਹੈ।ਦੋ ਜਥੇ ਇਤਿਹਾਸਕ ਧਰਤੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਤੇ ਦੇਸ਼ ਭਗਤ ਜੰਗੀਰ ਸਿੰਘ ਜੋਗਾ ਦੇ ਪਿੰਡ ਜੋਗਾ (ਮਾਨਸਾ) ਤੋਂ ਵੀ ਚੱਲਣਗੇ।ਇਹ ਸਾਰੇ ਜਥੇ ਪੰਜਾਬ ਦੀ ਹਰ ਨੁੱਕਰ ਵਿੱਚ ਪ੍ਰਚਾਰ ਕਰਦੇ ਹੋਏ 24 ਨਵੰਬਰ ਨੂੰ ਬਠਿੰਡਾ ਵਿਖੇ ਪੇਂਡੂ ਮਜ਼ਦੂਰਾਂ ਦੀ ਹੋ ਰਹੀ ਇਤਿਹਾਸਿਕ ਰੈਲੀ ਵਿੱਚ ਪਹੁੰਚਣਗੇ। ਖੇਤ ਮਜ਼ਦੂਰ ਸਭਾ ਪੰਜਾਬ ਦੇ ਮੀਤ ਪ੍ਰਧਾਨ ਸਵਰਨ ਸਿੰਘ ਨਾਗੋਕੇ ਵੱਲੋਂ ਪੇਸ ਕੀਤਾ ਮਤਾ ਪ੍ਰਵਾਨ ਕਰਦੇ ਹੋਏ ਮੀਟਿੰਗ ਨੇ ਫੈਸਲਾ ਕੀਤਾ ਕਿ ਗੋਲਡਨ ਜੁਬਲੀ ਸਮਾਗਮ ਤੱਕ ਪੰਜਾਬ ਦੇ 500 ਹੋਰ ਨਵੇਂ ਪਿੰਡਾਂ ਵਿੱਚ ਖੇਤ ਮਜ਼ਦੂਰ ਸਭਾ ਦੀਆ ਇਕਾਈਆਂ ਸਥਾਪਤ ਕੀਤੀਆ ਜਾਣਗੀਆਂ। ਇਸ ਮੀਟਿੰਗ ਨੂੰ ਸੀ.ਪੀ.ਆਈ ਦੇ ਕੌਮੀ ਆਗੂਆ ਡਾ: ਜੁਗਿੰਦਰ ਦਿਆਲ, ਹਰਦੇਵ ਅਰਸੀ ਤੇ ਜਗਜੀਤ ਸਿੰਘ ਜੋਗਾ ਨੇ ਵੀ ਸੰਬੋਧਨ ਕੀਤਾ। ਦਿਆਲ, ਅਰਸੀ ਤੇ ਜੋਗਾ ਨੇ ਦੋਸ਼ ਲਾਇਆ ਕਿ ਪੂੰਜੀਪਤੀ ਸਰਕਾਰਾ ਪ੍ਰਚਾਰ ਸਾਧਨਾਂ ਉੱਪਰ ਕਬਜੇ ਕਰਕੇ, ਪਿ੍ਰੰਟ ਤੇ ਬਿਜਲਈ ਮੀਡੀਆ ਰਾਹੀਂ ਕਿਸਾਨਾਂ, ਮਜਦੂਰਾ, ਦਲਿਤਾ, ਪਛੜਿਆਂ ਜਾਂ ਆਦਿਵਾਸੀਆਂ ਦੇ ਰੋਟੀ, ਰੋਜ਼ੀ, ਮਕਾਨ, ਇਲਾਜ, ਵਿੱਦਿਆ, ਜਲ, ਜ਼ਮੀਨ, ਜੰਗਲ ਤੇ ਸਮਾਜਿਕ ਨਿਆਏ ਦੇ ਅਸਲ ਮੁੱਦਿਆ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਕੇ ਮੁੱਦਾਹੀਣ ਜਾਂ ਫਿਰਕੂ ਰਾਜਨੀਤੀ ਕਰ ਰਹੀਆਂ ਹਨ।ਇਸ ਸਮੇਂ ਹਾਜ਼ਰ ਸੀ.ਪੀ.ਆਈ ਕਸ਼ਮੀਰ ਸਿੰਘ ਫ਼ਿਰੋਜ਼ਪੁਰ, ਬਿਰਜ ਲਾਲ ਪਟਿਆਲ਼ਾ ਤੇ ਜਸਵੀਰ ਕੌਰ ਸਰਾ ਨੇ ਵੀ ਵਿਸ਼ਵਾਸ ਦਿਵਾਇਆ ਕਿ ਇਸ ਗੋਲਡਨ ਜੁਬਲੀ ਸਮਾਗਮ ਦੀ ਸਫਲਤਾ ਲਈ ਸੀ.ਪੀ.ਆਈ ਖੇਤ ਮਜ਼ਦੂਰ ਸਭਾ ਨੂੰ ਪੂਰਾ ਸਹਿਯੋਗ ਦੇਵੇਗੀ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media