ਬਠਿੰਡਾ, 16 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਥਾਨਕ
ਐਮ.ਐਸ.ਡੀ ਸਕੂਲ ਵਿਖੇ ਵਿਰਾਸਤ ਸੰਭਾਲ ਦੇ ਕੌਮੀ ਟਰੱਸਟ ਵਲੋਂ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਸਭਿਆਚਾਰ ਅਤੇ ਵਿਰਾਸਤ ਚੇਤਨਾ ਪ੍ਰੋਗਰਾਮ ਦੇ ਤਹਿਤ ਬਠਿੰਡਾ ਚੈਪਟਰ ਵਲੋਂ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲੇ੍ਹ ਦੇ ਵੱਖ-ਵੱਖ ਬਲਾਕਾਂ ਦੇ 18 ਸਕੂਲਾਂ ਦੇ 98 ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ।ਜਿਸ ਵਿਚ ਲਾਰਡ ਰਾਮਾਂ ਪਬਲਿਕ ਸਕੂਲ ਬਠਿੰਡਾ, ਸਿਲਵਰ ਓਕਸ ਸਕੂਲ ਬਠਿੰਡਾ, ਗੁਰੂ ਨਾਨਕ ਸਕੂਲ ਕਮਲਾ ਨਹਿਰੂ ਬਠਿੰਡਾ, ਸਰਕਾਰੀ ਹਾਈ ਸਕੂਲ ਗਿੱਲ ਪੱਤੀ, ਯੂਨੀਵਰਸਲ ਪਬਲਿਕ ਸਕੂਲ ਤਲਵੰਡੀ ਸਾਬੋ, ਮਾਤਾ ਸੁੰਦਰੀ ਸਕੂਲ ਢੱਡੇ, ਖਾਲਸਾ ਸਕੂਲ ਤਲਵੰਡੀ ਸਾਬੋ, ਗਿਆਨ ਸਾਗਰ ਅਕਾਦਮੀ ਕੋਇਰ ਸਿੰਘ ਵਾਲਾ, ਸੇਕਰਡ ਹਾਰਟ ਸਕੂਲ ਨੰਦਗੜ ਨੇ ਅਗਲੇ ਗੇੜ ਲਈ ਥਾਂ ਬਣਾਈ।ਲਾਰਡ ਰਾਮਾਂ ਸਕੂਲ ਦੀ ਗੀਤਾਂਜਲੀ ਅਤੇ ਹਿਮਾਂਸੂ ਨੇ ਪਹਿਲਾ ਸਥਾਨ ਹਾਸਲ ਕੀਤਾ।ਅਨੰਨਿਆ ਗੁਲਾਟੀ ਅਤੇ ਹਰਸੀਰਤ ਧਾਲੀਵਾਲ ਦੀ ਜੋੜੀ ਨੇ ਦੂਜਾ, ਗੁਰਮੀਤ ਕੌਰ ਅਤੇ ਅਵਨੀਤ ਕੌਰ ਗੁਰੂ ਨਾਨਕ ਪਬਲਿਕ ਸਕੂਲ ਕਮਲਾ ਨਹਿਰੂ ਕਲੋਨੀ ਬਠਿੰਡਾ ਦੀ ਟੀਮ ਤੀਜੇ ਸਥਾਨ ’ਤੇ ਰਹੀ। ਜੇਤੂ ਟੀਮਾਂ ਨੂੰ ਟਰਾਫੀ ਅਤੇ ਸਰਟੀਫਿਕੇਟ ਵੰਡਣ ਦੀ ਰਸਮ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਕੁਲਵਿੰਦਰ ਸਿੰਘ, ਚੈਅਰਮੈਨ ਰਾਜਨ ਗਰਗ, ਐਮ.ਐਸ.ਡੀ ਸਕੂਲ ਬਠਿੰਡਾ ਅਤੇ ਪ੍ਰਿੰਸੀਪਲ ਸੂਰਜ ਸੇਤੀਆ ਦੁਆਰਾ ਨਿਭਾਈ ਗਈ।ਰਾਜ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕੀ ਸਕੱਤਰ ਰੁਪਿੰਦਰ ਸਿੰਘ ਰਿੰਪੀ ਨੇ ਦੱਸਿਆ ਕਿ ਜੇਤੂ ਟੀਮਾਂ ਨੂੰ ਸਰਟੀਫਿਕੇਟ ਅਤੇ ਪੁਰਸਕਾਰ ਦਿੱਤੇ ਜਾਣਗੇ।ਇਸ ਮੌਕੇ ਵਾਈਸ ਪ੍ਰਿੰਸੀਪਲ ਹਰਨੇਕ ਸਿੰਘ ਵਿਰਕ ਅਤੇ ਮੀਨਾ ਕੁਮਾਰੀ ਵੀ ਹਾਜ਼ਰ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media