Monday, July 27, 2026

ਰੇਲ ਗੱਡੀ ਦੀ ਚਪੇਟ `ਚ ਆਉਣ ਨਾਲ ਲੜਕੇ ਦੀ ਕੱਟੀ ਗਈ ਲੱਤ ਤੇ ਬਾਂਹ

ਬਠਿੰਡਾ, 16 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) –  ਸਥਾਨਕ ਸ਼ਹਿਰ ਦੀ ਨਰੂਆਣਾ ਰੋਡ ’ਤੇ ਸਥਿਤ ਬੀਕਾਨੇਰ ਰੇਲਵੇ ਲਾਈਨ ’ਤੇ ਇਕ 10ਕੁ ਸਾਲ PPN1610201806ਦੇ ਲੜਕੇ ਦੀ ਰੇਲ ਗੱਡੀ ਦੀ ਚਪੇਟ ਵਿੱਚ ਆਉਣ ਕਾਰਨ ਲੱਤ ਅਤੇ ਬਾਂਹ ਕੱਟੇ ਜਾਣ ਦੀ ਸੂਚਨਾ ਮਿਲਣ `ਤੇੇ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਤੁਰੰਤ ਲੜਕੇ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਦੋਰਾਨ ਲੜਕੇ ਨੂੰ ਖੂਨ ਦੀਆਂ ਦੋ ਬੋਤਲਾਂ ਵੀ ਉਪਲੱਬਧ ਕਰਵਾਈਆਂ ਗਈਆਂ।ਬਾਅਦ ਵਿੱਚ ਡਾਕਟਰ ਵਲੋਂ ਲੜਕੇ ਨੂੰ ਫਰੀਦਕੋਟ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਇਥੇ ਜ਼ਿਕਰਯੋਗ ਇਹ ਹੈ ਕਿ ਬੱਚਾ ਸਾਰੀ ਰਾਤ ਜਾਗਰਣ ’ਤੇ ਗਿਆ ਹੋਇਆ ਸੀ, ਜਦ ਉਹ ਘਰ ਆਇਆ ਤਾਂ ਵੱਡੇ ਭਰਾ ਵਲੋਂ ਡਾਂਟ ਦਿੱਤਾ ਗਿਆ ਤਾਂ ਉਹ ਘਰੋਂ ਭੱਜ ਗਿਆ ਸੀ।ਇਸ ਤੋਂ ਬਾਅਦ ਵਿੱਚ ਇਹ ਘਟਨਾ ਵਾਪਰ ਗਈ। ਲੜਕੇ ਦੀ ਪਹਿਚਾਣ ਹਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਢਿੱਲੋਂ ਬਸਤੀ ਵਜੋਂ ਹੋਈ ਹੈ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply