ਸਬ ਜੂਨੀਅਰ ਵਰਗ ’ਚ ਭੈਣ-ਭਰਾ ਨੇ ਜਿੱਤੇ ਤਗ਼ਮੇ
ਬਠਿੰਡਾ, 16 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਨਹਿਰੂ ਯੁਵਾ ਕੇਂਦਰ ਬਠਿੰਡਾ ਅਤੇ ਜ਼ਿਲ੍ਹਾ ਵੁਸ਼ੂ ਚੈਂਪੀਅਨਸ਼ਿਪ ਵਲੋਂ ਕਰਵਾਈ ਦੋ ਦਿਨਾਂ 11ਵੀਂ ਸਬ
ਜੂਨੀਅਰ, ਜੂਨੀਅਰ ਅਤੇ ਸੀਨੀਅਰ ਜ਼ਿਲ੍ਹਾ ਪੱਧਰੀ ਵੁਸ਼ੂ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈ ਹੈ।ਜ਼ਿਲ੍ਹਾ ਯੂਥ ਕੋਆਡਰੀਨੇਟਰ ਜਗਜੀਤ ਸਿੰਘ ਮਾਨ ਅਤੇ ਪ੍ਰਦੀਪ ਸ਼ਰਮਾ ਦੀ ਅਗਵਾਈ ਵਾਲੀ ਇਸ ਚੈਂਪੀਅਨਸ਼ਿਪ ਦੇ ਸਬ ਜੂਨੀਅਰ ਵਰਗ ਵਿਚ ਸੇਂਟ ਜ਼ੇਵੀਅਰ ਸਕੂਲ, ਸਰਕਾਰੀ ਗਰਲਜ਼ ਸਕੂਲ ਤੇ ਸਨਾਵਰ ਸਕੂਲ ਦੇ ਬੱਚਿਆਂ ਦੀ ਚੜ੍ਹਤ ਰਹੀ ਹੈ, ਉਥੇ ਲੜਕੀਆਂ ਦੇ ਜੂਨੀਅਰ ਵਰਗ ਵਿਚ ਸਰਕਾਰੀ ਰਾਜਿੰਦਰਾ ਕਾਲਜ ਤੇ ਸੀਨੀਅਰ ਵਰਗ ਵਿਚ ਪਸੀਮਾ (ਪੀ.ਐਸ.ਆਈ.ਐਮ.ਏ) ਦੀਆਂ ਖਿਡਾਰਨਾਂ ਮੋਹਰੀ ਰਹੀਆਂ ਹਨ।ਲੜਕਿਆਂ ਦੇ ਜੂਨੀਅਰ ਵਰਗ ਵਿਚ ਗੁਰੂ ਕਾਂਸ਼ੀ ਸਕੂਲ ਅਤੇ ਸੀਨੀਅਰ ਵਰਗ ਵਿਚ ਪ੍ਰਦੀਪ ਸ਼ਰਮਾ ਇੰਸਟੀਚਿਊਟ ਆਫ਼ ਮਾਰਸ਼ਲ ਆਰਟ (ਪਸੀਮਾ) ਮੈਡਲ ਸੂਚੀ ਵਿਚ ਟਾਪ ’ਤੇ ਰਹੇ।ਚੈਂਪੀਅਨਸ਼ਿਪ ਦੇ ਸਬ ਜੂਨੀਅਰ ਵਰਗ ਵਿਚ ਭੈਣ ਭਰਾ ਨੇ ਦੋ ਤਗਮੇ ਜਿੱਤੇ। ਪ੍ਰਦੀਪ ਸ਼ਰਮਾ ਇੰਸਟੀਚਿਊਟ ਤੋਂ ਕੋਚਿੰਗ ਲੈ ਰਹੇ ਸੇਂਟ ਪੌਲ’ਜ਼ ਹਾਈ ਸਕੂਲ ਦੇ ਅਮਿਤੋਜ ਸਿੰਘ ਚੱਠਾ ਨੇ 7 ਤੋਂ 9 ਸਾਲ ਦੇ 22 ਤੋਂ 25 ਕਿੱਲੋ ਭਾਰ ’ਚ ਸੋਨ ਤਗਮਾ ਜਿੱਤਿਆ ਹੈ, ਉਥੇ ਉਸ ਦੀ ਭੈਣ ਸੁਖਮਨ ਕੌਰ ਚੱਠਾ ਰੇਡੀਐਂਟ ਪਲੇਅ ਵੇ ਸਕੂਲ ਨੇ 4 ਤੋਂ 6 ਸਾਲ ਉਮਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ।ਇਸੇ ਵਰਗ ਵਿਚ ਅਸ਼ਮੀਤ ਕੌਰ ਨੇ ਸੋਨ ਤਗਮੇ ’ਤੇ ਨਿਸ਼ਾਨਾ ਲਾਇਆ ਹੈ। ਸਬ ਜੂਨੀਅਰ ਦੇ ਓਪਨ ਵਰਗ ਵਿਚ ਰੇਹਨ ਗੁਪਤਾ ਸੇਂਟ ਜ਼ੇਵੀਅਰ ਨੇ ਗੋਲਡ ਮੈਡਲ, ਸੁਮੀਤ ਹਾਂਡਾ ਡੀ.ਪੀ.ਐਸ ਨੇ ਸਿਲਵਰ ਮੈਡਲ ਅਤੇ ਖੁਸ਼ਾਨ ਸਿੰਘ ਸਿਲਵਰ ਓਕਸ ਤੇ ਨਮਨਜੋਤ ਸੇਂਟ ਜ਼ੇਵੀਅਰ ਨੇ ਸਾਂਝੇ ਤੌਰ ’ਤੇ ਬਰਾਊਨਜ਼ ਮੈਡਲ ਜਿੱਤਿਆ ਹੈ।24-28 ਕਿੱਲੋ ਭਾਰ ਵਰਗ ’ਚ ਸਾਬੀਆ ਡੀ.ਏ.ਵੀ, ਅਨਮੋਲਵੀਰ ਸੇਂਟ ਜ਼ੇਵੀਅਰ ਤੇ ਸਹਿਜਵੀਰ ਸੇਂਟ ਜ਼ੇਵੀਅਰ, 28-32 ਕਿੱਲੋ ਵਿਚ ਗੁਰਮਨਪ੍ਰੀਤ ਸਿੰਘ, ਬਾਬਾ ਫ਼ਰੀਦ ਸਕੂਲ, ਸਰਦੂਲ ਸਿੰਘ ਜ਼ੋਰਾਵਰ ਸਕੂਲ ਤੇ ਪ੍ਰਿੰਸ ਪਸੀਮਾ, 32-36 ਕਿੱਲੋ ਵਿਚ ਅਨੁਰਾਗ ਕੁਮਾਰ ਸੁਖਮਨੀ ਸਾਹਿਬ ਸਕੂਲ, ਕਰਨਵੀਰ ਸਿੰਘ ਸੇਂਟ ਪਾਲ ਤੇ ਹਰਮਨਪ੍ਰੀਤ ਸਿੰਘ ਪਸੀਮਾ, 36-40 ਵਿਚ ਰਣਜੀਤ ਘੋਸ਼, ਜਸ਼ਮਨਪ੍ਰੀਤ ਜ਼ੋਰਾਵਰ ਸਕੂਲ ਤੇ ਸਾਕਸ਼ਮ ਸੇਂਟ ਜ਼ੇਵੀਅਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਕੇ ਮੈਡਲ ਜਿੱਤੇ ਹਨ।
ਇਸੇ ਤਰ੍ਹਾਂ 15 ਕਿਲੋ ਤੋਂ ਘੱਟ ਭਾਰ ’ਚ ਅਬੀਰ ਕੋਕਲ ਏ.ਪੀ.ਐਸ ਨੇ ਪਹਿਲਾ ਤੇ ਸਮਰਵੀਰ ਮਾਊਂਟ ਲਿਟਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 17 ਤੋਂ 19 ਕਿੱਲੋ ਭਾਰ ਵਿਚ ਹੇਮਾਂਸ਼ੂ ਡੀ.ਪੀ.ਐਸ, ਪਰਥ ਬਾਂਸਲ ਡੀ.ਪੀ.ਐਸ ਅਤੇ ਕਰਨਸ਼ੇਰ ਸਿੰਘ ਤੇ ਯੁਵਰਾਜ ਮਲਕ, 19 ਤੋਂ 21 ਵਿਚ ਅਨਸ਼ ਮਿੱਤਲ ਸੇਂਟ ਜ਼ੇਵੀਅਰ, ਹਰੀਦਨ ਬਾਂਸਲ ਸੇਂਟ ਜ਼ੌਸਫ਼ ਤੇ ਵਰੇਸ਼ ਬਜਾਜ ਸੇਂਟ ਜ਼ੇਵੀਅਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਠਿੰਡਾ ਨਵੀਨ ਗਡਵਾਲ, ਗੁਰਪ੍ਰੀਤ ਸਿੰਘ ਏ.ਈ.ਓ, ਪ੍ਰੋ. ਸੁਰਜੀਤ ਸਿੰਘ ਮੁੱਖੀ ਸਰੀਰਕ ਸਿੱਖਿਆ ਵਿਭਾਗ ਰਾਜਿੰਦਰਾ ਕਾਲਜ ਪੁੱਜੇ, ਜਿਨ੍ਹਾਂ ਜੇਤੂ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ।ਸਮਾਪਤੀ ਸਮਾਰੋਹ ਦੌਰਾਨ ਵੁਸ਼ੂ ਦੇ ਕੌਮਾਂਤਰੀ ਖਿਡਾਰੀ ਹਰਸ਼ਿਤ ਸ਼ਰਮਾ ਨੇ ਤਾਉਲੂ ਦਾ ਪ੍ਰਦਰਸ਼ਨ ਅਤੇ ਬਠਿੰਡਾ ਦੇ ਅਤਿ ਪੱਛੜੇ ਇਲਾਕੇ ਉੜੀਆ ਬਸਤੀ ਦੇ ਬੱਚਿਆਂ ਵਲੋਂ ਪੇਸ਼ ਕੀਤੇ ਗਏ ਸਟੰਟ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਰਹੇ।
ਇਸ ਚੈਂਪੀਅਨਸ਼ਿਪ ਨੂੰ ਕਰਵਾਉਣ ਲਈ ਐਸੋਸੀਏਸ਼ਨ ਦੇ ਪ੍ਰਧਾਨ ਗੁਰਜਿੰਦਰ ਸਿੰਘ ਬਾਹੀਆ, ਜਨਰਲ ਸਕੱਤਰ ਪ੍ਰਦੀਪ ਸ਼ਰਮਾ, ਵੰਦਨਾ ਸ਼ਰਮਾ, ਕਮਲ ਕਿਸ਼ੋਰ, ਹਰਪ੍ਰੀਤ ਸਿੰਘ, ਵੁਸ਼ੂ ਕੌਮੀ ਖਿਡਾਰੀ ਅੰਜਲੀ, ਅੰਕਿਤਾ, ਰਾਮ ਸਿੰਘ, ਬੰਟੀ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media