ਬਠਿੰਡਾ, 16 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਇੰਡਸਟਰੀ-ਇੰਟਰੈਕਟਿਵ
ਇੰਟਰਪ੍ਰੀਨਿਓਰਸ਼ਿਪ ਸੈਲ ਦੇ ਸਹਿਯੋਗ ਨਾਲ ਤਿੰਨ ਦਿਨ ਦਾ ‘ਉਦਮਿਤਾ ਜਾਗਰੂਕਤਾ ਕੈਂਪ’ ਆਯੋਜਿਤ ਕੀਤਾ ਗਿਆ।ਇਹ ਪਿਛਲੇ 15 ਦਿਨਾਂ ਵਿੱਚ ਬਾਬਾ ਫ਼ਰੀਦ ਕੈਂਪਸ ਵਿਖੇ ਆਯੋਜਿਤ ਹੋਣ ਵਾਲਾ ਦੂਸਰਾ ਕੈਂਪ ਹੈ।ਜਿਸ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀ.ਐਸ.ਟੀ) ਦੁਆਰਾ ਸਪਾਂਸਰ ਕੀਤਾ ਗਿਆ ਸੀ। ਇਸ ਕੈਂਪ ਦਾ ਉਦੇਸ਼ ਹਿੱਸਾ ਲੈਣ ਵਾਲਿਆਂ ਨੂੰ ਉਦਮਿਤਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕ ਕਰਨਾ ਅਤੇ ਉਹਨਾਂ ਵਿੱਚ ਉਦਮੀ ਬਨਣ ਦੀਆਂ ਪ੍ਰਵਿਰਤੀਆਂ ਨੂੰ ਉਜਾਗਰ ਕਰਨਾ ਸੀ।
ਕੈਂਪ ਦੇ ਉਦਘਾਟਨੀ ਸਮਾਰੋਹ ਦੌਰਾਨ ਬਲਬੀਰ ਸਿੰਘ,ਨੈਸ਼ਨਲ ਮਾਨਤਾ ਪ੍ਰਾਪਤ ਟ੍ਰੇਨਰ ਅਤੇ ਸਾਬਕਾ ਉਪ-ਪ੍ਰਧਾਨ ਨਿਟਕੋਨ ਲਿਮਿਟਡ ਨੇ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਅਪਣਾਉਣ ਅਤੇ ਉਦਮਸ਼ੀਲਤਾ ਦੇ ਰਾਹ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।ਸਿਮਬਾਕਾਰਟ ਆਨਲਾਈਨ ਸੇਵਾਵਾਂ ਪ੍ਰਾਈਵੇਟ ਲਿਮਿਟਡ ਤੋਂ ਸ਼੍ਰੀਮਤੀ ਮਨਦੀਪ ਕੌਰ ਸਿੱਧੂ ਮੁੱਖ ਰਿਸੋਰਸ ਪਰਸਨ ਸਨ।ਆਪਣੇ ਭਾਸ਼ਣ ਵਿਚ ਉਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਉਦਮਤਾ ਦੇ ਸਫ਼ਰ ਦੀ ਜਾਣਕਾਰੀ ਦਿੱਤੀ।ਨਵਦੀਪ ਸਿੰਘ ਗਿੱਲ, ਪ੍ਰੋਡਕਟ ਅਤੇ ਏ.ਆਈ ਆਰਕੀਟੈਕਟ, ਚੰਡੀਗੜ੍ਹ ਨੇ 21ਵੀਂ ਸਦੀ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ, ਐਮ.ਐਲ. ਅਤੇ ਡੈਟਾ ਸਾਇੰਸ ਵਰਗੀਆਂ ਉਭਰਦੀਆਂ ਤਕਨੀਕਾਂ ਬਾਰੇ ਗੱਲ ਕਰਦਿਆਂ ਕੈਰੀਅਰ ਅਤੇ ਉਦਯੋਗਿਕ ਮੌਕਿਆਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਸਕੇ। ਪੰਜਾਬ ਐਂਡ ਸਿੰਧ ਬੈਂਕ ਦੇ ਬਰਾਂਚ ਮੈਨੇਜਰ ਆਸ਼ੀਸ਼ ਬਾਂਸਲ ਨੇ ਬੈਂਕਾਂ ਅਤੇ ਸਰਕਾਰ ਦੁਆਰਾ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਗੱਲ ਕੀਤੀ।ਇਸ ਤੋਂ ਇਲਾਵਾ ਉਸ ਨੇ ਵਿਦਿਆਰਥੀਆਂ ਨੂੰ ਬੈਂਕ ਫਾਈਨੈਂਸਿੰਗ ਲਈ ਲੋੜੀਂਦੇ ਦਸਤਾਵੇਜ਼ਾਂ ਅਤੇ ਹੋਰ ਸਾਰੇ ਸਹਾਇਕਾਂ ਬਾਰੇ ਵਿਸਥਾਰ ਨਾਲ ਦੱਸਿਆ।ਉਦਯੋਗਿਕ ਦੌਰੇ ਦਾ ਵੀ ਆਯੋਜਨ ਕੀਤਾ ਗਿਆ, ਜਿਸ ਤਹਿਤ ਵਿਦਿਆਰਥੀਆਂ ਨੂੰ ਪੀ.ਪੀ ਇੰਡਸਟਰੀ, ਬਠਿੰਡਾ ਵਿਖੇ ਲਿਜਾਇਆ ਗਿਆ ਜੋ ਕਿ ਸਿੰਗਲ ਫੇਜ਼ ਆਇਲ ਵਾਲੇ ਡਿਸਟਰੀਬਿਊਸ਼ਨ ਟਰਾਂਸਫਾਰਮਰ (5 ਕੇ.ਵੀ.ਏ ਤੋਂ 100 ਕੇ.ਵੀ.ਏ) ਬਣਾਉਣ ਲਈ ਮਸ਼ਹੂਰ ਹੈ।ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਡੀ.ਐਸ.ਟੀ ਭਾਰਤ ਸਰਕਾਰ ਦਾ ‘ਉਦਮਿਤਾ ਜਾਗਰੂਕਤਾ ਕੈਂਪ’ ਦੀ ਮਨਜ਼ੂਰੀ ਦੇਣ ਲਈ ਧੰਨਵਾਦ ਕੀਤਾ ਅਤੇ ਕੈਂਪਸ ਵਿੱਚ ਇਕ ਵਪਾਰਕ ਵਾਤਾਵਰਣ ਬਣਾਉਣ ਲਈ ਬਾਬਾ ਫ਼ਰੀਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਅਤੇ ਇੰਡਸਟਰੀ-ਇੰਟਰੈਕਟਿਵ ਇੰਟਰਪ੍ਰੀਨਿਓਰਸ਼ਿਪ ਸੈਲ ਦੇ ਯਤਨਾਂ ਦੀ ਪ੍ਰਸੰਸਾ ਕੀਤੀ ਅਤੇ ਭਵਿੱਖ ਵਿੱਚ ਇੰਡਸਟਰੀ-ਇੰਟਰੈਕਟਿਵ ਇੰਟਰਪ੍ਰੀਨਿਓਰਸ਼ਿਪ ਸੈਲ ਨੂੰ ਪੂਰੀ ਸਹਾਇਤਾ ਕਰਨ ਦਾ ਯਕੀਨ ਦਿਵਾਇਆ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media