ਫਾਜ਼ਿਲਕਾ, 25 ਅਗਸਤ (ਵਨੀਤ ਅਰੋੜਾ/ਸ਼ਾਰਈਨ ਕੁੱਕੜ) – ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਸਾਨੂੰ ਸਿਹਤ ਨਾਲ ਜੁੜਨਾ ਪਵੇਗਾ। ਜਿਸ ਲਈ ਸਾਨੂੰ ਖੇਡਣਾ ਅਤੇ ਚੰਗਾ ਖਾਣਾ ਜਰੂਰੀ ਹੋਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਰੈਡੀਐਂਟ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਤਿਆਰ ਕੀਤੇ ਵੁਡਨ ਕੋਰਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਚ ਕਰੀਬ 5 ਲੱਖ ਰੁਪਏ ਖਰਚ ਕੇ ਬਣਾਈ ਗਈ ਨਵੀਂ ਵੁਡਨ ਕੋਰਟ ਦਾ ਉਦਘਾਟਨ ਕਰਨ ਮੌਕੇ ਹਾਜਰ ਪਤਵੰਤਿਆਂ ਅਤੇ ਸਟਾਫ ਨੂੰ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਸੰਦੀਪ ਕੁਮਾਰ ਧੂੜੀਆ ਵੀ ਹਾਜਰ ਸਨ। ਇਸ ਮੌਕੇ ਉਨ੍ਹਾਂ ਵੁਡਨ ਕੋਰਟ ਵਿਚ ਖੇਡ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸੰਬੋਧਨ ਕਰਦਿਆਂ ਚੌਧਰੀ ਜਿਆਣੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਖੇਤਰ ਦੇ ਲੜਕੇ ਅਤੇ ਲੜਕੀਆਂ ਚੰਗੀ ਸਿੱਖਿਆ ਹਾਸਲ ਕਰਕੇ ਅੱਗੇ ਵੱਧਣ। ਜ਼ਿੰਦਗੀ ਵਿਚ ਅੱਗੇ ਵੱਧਣ ਲਈ ਇਹ ਜਰੂਰੀ ਹੈ ਕਿ ਖੇਡਾਂ ਨੂੰ ਵੀ ਵਿਸ਼ੇਸ਼ ਸਥਾਨ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਇਸ ਵੁਡਨ ਕੋਰਟ ਦੀ ਇਮਾਰਤ ਨੂੰ ਹੋਰ ਸੁੰਦਰ ਬਣਾਉਣ ਲਈ ਆਪਣੇ ਕੋਟੇ ਵਿਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸ਼੍ਰੀ ਧੂੜੀਆ ਨੇ ਕਿਹਾ ਕਿ ਇਸ ਵੁਡਨ ਕੋਰਟ ਨਾਲ ਇਸ ਖੇਤਰ ਦੇ ਖਿਡਾਰੀਆਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸੇ ਸਕੂਲ ਵਿਚ ਇਸ ਤਰ੍ਹਾਂ ਦਾ ਵੁਡਨ ਕੋਰਟ ਨਹੀਂ ਬਣਿਆ। ਜੋ ਕਿ ਇਸ ਖੇਤਰ ਦੇ ਵਿਧਾਇਕ ਅਤੇ ਸਿਹਤ ਮੰਤਰੀ ਸੁਰਜੀਤ ਜਿਆਣੀ ਅਤੇ ਮੈਡਮ ਨਿਰਮਲਾ ਜਿਆਣੀ ਦੇ ਯਤਨਾਂ ਸਦਕਾ ਸੰਭਵ ਹੋ ਸਕਿਆ ਹੈ। ਇਸ ਤਰ੍ਹਾਂ ਦੇ ਵੁਡਨ ਕੋਰਟ ਤੇ ਖੇਡ ਕੇ ਇਸ ਖੇਤਰ ਦੇ ਖਿਡਾਰੀ ਚੰਗੇ ਖਿਡਾਰੀ ਬਣ ਸਕਦੇ ਹਨ। ਇਸ ਮੌਕੇ ਬੰਟੂ ਮੈਣੀ ਨੇ ਸੁਰਜੀਤ ਜਿਆਣੀ ਅਤੇ ਮੈਡਮ ਨਿਰਮਲਾ ਜਿਆਣੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਇਕ ਪ੍ਰੋਗਰਾਮ ਵਿਚ ਮੈਡਮ ਨਿਰਮਲਾ ਜਿਆਣੀ ਬਤੌਰ ਮੁੱਖ ਮਹਿਮਾਨ ਆਏ ਸਨ ਅਤੇ ਇਸ ਵਡਨ ਕੋਰਟ ਦਾ ਵਾਅਦਾ ਕਰਕੇ ਗਏ ਸਨ। ਜਿਹੜਾ ਕਿ ਅੱਜ ਵਫ਼ਾ ਹੋ ਗਿਆ ਹੈ। ਉਨ੍ਹਾਂ ਕਲੱਬ ਵੱਲੋਂ ਵਿਸ਼ਵਾਸ਼ ਦਿਵਾਇਆ ਕਿ ਕਲੱਬ ਹਮੇਸ਼ਾਂ ਇਲਾਕੇ ਦੇ ਲੋੜਵੰਦ ਅਤੇ ਮਿਹਨਤੀ ਖਿਡਾਰੀਆਂ ਲਈ ਯੋਗ ਕੰਮ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਡੀਐਮ ਕਰਨੈਲ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਸੇਠੀ, ਸਾਬਕਾ ਕੌਂਸਲਰ ਸਵੀ ਕਾਠਪਾਲ, ਸੁਰਿੰਦਰ ਆਹੂਜਾ, ਭਾਜਪਾ ਦੇ ਜ਼ਿਲ੍ਹਾ ਸਕੱਤਰ ਰਾਕੇਸ਼ ਧੂੜੀਆ, ਬਲਜੀਤ ਸਹੋਤਾ, ਸਕੂਲ ਦੇ ਪ੍ਰਿੰਸੀਪਲ ਅਸ਼ੋਕ ਚੁਚਰਾ, ਪ੍ਰਿੰਸੀਪਲ ਹਰੀਸ਼ ਭਠੇਜਾ, ਰੈਡੀਐਂਟ ਸਪੋਰਟਸ ਕਲੱਬ ਦੇ ਪ੍ਰਧਾਨ ਬੰਟੂ ਮੈਣੀ, ਸਟੇਟ ਐਵਾਰਡੀ ਅਧਿਆਪਕ ਪੰਮੀ ਸਿੰਘ, ਕ੍ਰਿਸ਼ਨ ਗਰੋਵਰ, ਰਘੂ ਸ਼ਰਮਾ, ਸਿਧਾਰਥ ਝਾਂਬ, ਡਾ. ਬੀਰਬਲ ਡਾਂਗ, ਰਾਕੇਸ਼ ਜੁਨੇਜਾ, ਟੀਟੂ ਸੇਠੀ, ਐਕਸੀਅਨ ਵਰਮਾ, ਪਵਨ ਗੋਇਲ, ਸੰਨੀ ਸਿੰਗਲਾ, ਤੇਜਿੰਦਰ ਸਿੰਘ, ਬਾਬਾ ਨਾਮਧਾਰੀ, ਹਰੀ ਚੰਦ ਕੰਬੋਜ ਅਤੇ ਰਾਜੇਸ ਸਚਦੇਵਾ ਤੋਂ ਇਲਾਵਾ ਹੋਰ ਵੀ ਹਾਜਰ ਸਨ। ਮੰਚ ਦਾ ਸੰਚਾਲਨ ਰਾਜੇਸ਼ ਕਾਲੜਾ ਨੇ ਕੀਤਾ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media