ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਧਾਰਮਿਕ ਅਤੇ ਸਮਾਜਿਕ ਸੇਵਾ ਨੂੰ ਸਮਰਪਿਤ ਸੰਸਥਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ
ਭਾਈ ਗੁਰਇਕਬਾਲ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜਿੰਨਾਂ 2480 ਵਿਧਵਾ ਬੀਬੀਆਂ ਨੂੰ ਹਰ ਮਹੀਨੇ ਮੁਫਤ ਰਾਸ਼ਨ ਦਿੱਤਾ ਜਾਂਦਾ ਹੈ, ਉਨਾਂ ਬੀਬੀਆਂ ਨੂੰ ਬੀਬੀਆਂ ਨੂੰ ਸੂਟ ਵੰਡੇ ਸੂਟ ਵੰਡੇ ਗਏ।ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਹਰ ਮਹੀਨੇ ਰਾਸ਼ਨ ਲੈਣ ਵਾਲੀਆਂ ਬੀਬੀਆਂ ਨੂੰ ਸਮੇਂ-ਸਮੇਂ ਮੁਤਾਬਿਕ ਘਰੇਲੂ ਵਰਤੋਂ ਦਾ ਹੋਰ ਸਮਾਨ ਜਿਵੇਂ ਵਾਟਰ ਕੂਲਰ, ਰਜਾਈਆਂ, ਤਲਾਈਆਂ, ਸਿਲਾਈ ਮਸ਼ੀਨਾਂ, ਬੱਚਿਆਂ ਨੂੰ ਸਟੇਸ਼ਨਰੀ ਤੇ ਕਾਪੀਆਂ ਤੋਂ ਇਲਾਵਾ ਸੰਗਤਾਂ ਦੇ ਸਹਿਯੋਗ ਨਾਲ ਸੂਟ ਵੀ ਦਿੱਤੇ ਜਾਂਦੇ ਹਨ।ਉਨਾਂ ਕਿਹਾ ਕਿ ਟਰੱਸਟ ਦਾ ਮੁੱਖ ਮਨੋਰਥ ਲੋੜਵੰਦ ਵਿਧਵਾਵਾਂ ਦੀ ਸੇਵਾ ਕਰਨਾ ਹੈ।ਇਸ ਨੂੰ ਮੁੱਖ ਰੱਖਦੇ ਹੋਏ ਟਰੱਸਟ ਵੱਲੋਂ ਭਲਾਈ ਕੇਂਦਰ ਵਿਖੇ ਮੁਫਤ ਰਾਸ਼ਨ ਕੇਂਦਰ ਖੋਲਿਆ ਗਿਆ ਹੈ।ਇਸ ਮੌਕੇ ਭਾਈ ਹਰਭਜਨ ਸਿੰਘ ਲੁਧਿਆਣੇ ਵਾਲੇ, ਟਹਿਲਇੰਦਰ ਸਿੰਘ, ਤਰਵਿੰਦਰ ਸਿੰਘ ਨਿੱਕੂ, ਗਿਆਨ ਸਿੰਘ, ਗੁਰਚਰਨ ਸਿੰਘ ਚੰਨ ਅਤੇ ਲਵਲੀ ਵੀਰ ਵੀ ਹਾਜਰ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media