Wednesday, October 7, 2026

ਕਰਾਈਸਟ ਚਰਚ ਵਿਖੇ ਰੇਲ ਹਾਦਸੇ `ਚ ਮਾਰੇ ਗਏ ਲੋਕਾਂ ਦੀ ਆਤਿਮਕ ਸਾਂਤੀ ਲਈ ਪ੍ਰਾਰਥਨਾ

ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੁਸ਼ਹਿਰੇ ਦੇ ਤਿਉੁਹਾਰ ਮੌਕੇ ਸਥਾਨਕ ਜੌੜਾ ਫਾਟਕ ਵਿਖੇ ਹੋਏ ਰੇਲ ਹਾਦਸੇ ਵਿੱਚ ਵੱਡੀ ਗਿਣਤੀ ਵਿੱਚ ਮਾਰੇ PPN2210201803ਗਏ ਲੋਕਾਂ ਦੀ ਆਤਿਮਕ ਸਾਂਤੀ ਤੇ ਜਖਮੀਆਂ ਦੀ ਸਿਹਤਯਾਬੀ ਲਈ ਕਰਾਈਸਟ ਚਰਚ ਕੈਥਡਰਲ ਰਾਮ ਬਾਗ ਵਿਖੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਪ੍ਰਾਰਥਨਾ ਕੀਤੀ ਗਈ।ਪ੍ਰਾਰਥਨਾ ਸਭਾ ਸਮੇਂ ਬਿਸ਼ਪ ਮੋਸਟ ਰੈਵਰੈਂਟ ਪ੍ਰਦੀਪ ਕਮਾਰ ਸਾਮੰਤਾਂ ਰਾਏ, ਲਿਲੀ ਸਾਮੰਤਾ ਰਾਏ, ਚਰਚ ਦੇ ਇੰਚਾਰਜ ਰੈਵਰੈਂਟ ਵਿਜੇ ਕੁਮਾਰ ਅਤੇ ਮਸੀਹੀ ਭਾਈਚਾਰੇ ਦੇ ਲੋਕ ਹਾਜ਼ਰ ਸਨ।ਇਸ ਮੌਕੇ ਵਿਜੇ ਕਮਾਰ ਨੇ ਕਿਹਾ ਕਿ ਇਸ ਭਿਆਨਕ ਹਾਦਸੇ ਨਾਲ ਲੋਕਾਂ ਦੇ ਦਿਲ-ਦਹਿਲ ਗਏ ਹਨ।ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਅਤੇ ਜਖਮੀਆਂ ਲਈ ਉਹ ਆਪਣੇ ਘਰਾਂ ਵਿੱਚ ਦੁਆਵਾਂ ਅਤੇ ਪ੍ਰਾਰਥਨਾ ਕਰਨ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply