ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅੱਜ ਮੁੜ ਹਸਪਤਾਲਾਂ
ਵਿੱਚ ਜਾ ਕੇ ਇਲਾਜ ਅਧੀਨ ਰੇਲ ਹਾਦਸੇ ਦੇ ਪੀੜਤ ਵਿਅਕਤੀਆਂ ਦਾ ਹਾਲ ਪੁਛਿਆ। ਦੋਵਾਂ ਆਗੂਆਂ ਨੇ ਜਿੱਥੇ ਮਰੀਜਾਂ ਅਤੇ ਉਨਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ, ਉਥੇ ਇਲਾਜ ਦੌਰਾਨ ਪੇਸ਼ ਆਉਣ ਵਾਲੀ ਸਮੱਸਿਆ ਬਾਰੇ ਵੀ ਪੁੱਛਿਆ, ਪਰ ਕਿਸੇ ਵੀ ਮਰੀਜ ਵੱਲੋਂ ਇਲਾਜ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ ਗਈ।
ਜਾਖੜ ਨੇ ਦੱਸਿਆ ਕਿ ਕੇਵਲ ਸਰਕਾਰ ਹੀ ਨਹੀਂ ਸਮੁੱਚੀ ਮਾਨਵਤਾ ਇਨਾਂ ਪੀੜਤਾਂ ਦੇ ਨਾਲ ਖੜੀ ਹੈ ਅਤੇ ਕੇਵਲ ਕੁੱਝ ਇਕ ਲੋਕ ਆਪਣੇ ਨਿੱਜੀ ਸੁਆਰਥਾਂ ਲਈ ਹੋਸ਼ੀ ਰਾਜਨੀਤੀ ਕਰ ਰਹੇ ਹਨ।ਉਨਾਂ ਕਿਹਾ ਕਿ ਅਜਿਹੇ ਮੌਕੇ ਰਾਜਸੀ ਰੋਟੀਆਂ ਸੇਕਣੀਆਂ ਸ਼ੋਭਾ ਨਹੀਂ ਦਿੰਦੀਆਂ, ਉਲਟਾ ਉਨਾਂ ਨੂੰ ਚਾਹੀਦਾ ਹੈ ਕਿ ਉਹ ਇਸ ਮੌਕੇ ਲੋਕਾਂ ਦੇ ਦੁੱਖ ਵਿਚ ਖੜੇ ਹੋਣ ਤੇ ਉਨਾਂ ਨਾਲ ਹਮਦਰਦੀ ਜਿਤਾਉਣ।
ਜਾਖੜ ਨੇ ਕਿਹਾ ਕਿ ਜੋ ਦੋਸ਼ ਵਿਰੋਧੀ ਧਿਰ ਵਾਲੇ ਲਗਾ ਰਹੇ ਹਨ, ਇਹ ਉਨਾਂ ਦਾ ਉਤਰ ਦੇਣ ਜਾਂ ਇਕ ਦੂਸਰੇ ’ਤੇ ਦੋਸ਼ ਲਗਾਉਣ ਦਾ ਸਮਾਂ ਨਹੀਂ ਹੈ।ਅਜੇ ਸਿਵੇ ਠੰਡੇ ਨਹੀਂ ਹੋਏ ਤੇ ਰਾਜਸੀ ਆਗੂ ਆਪਣੇ ਮੁਫਾਦ ਲਈ ਪੁੱਜ ਗਏ।ਉਨਾਂ ਕਿਹਾ ਕਿ ਸਮਾਂ ਆ ਲੈਣ ਦਿਉ, ਉਹ ਹਰ ਜਵਾਬ ਦਾ ਉਤਰ ਤੱਥਾਂ ਨਾਲ ਦੇਣਗੇ।ਉਨਾਂ ਭਰੋਸਾ ਦਿੱਤਾ ਕਿ ਜਿੱਥੇ ਹਰ ਮਰੀਜ ਨੂੰ ਪੈਰਾਂ ਸਿਰ ਖੜੇ ਕੀਤੇ ਜਾਵੇਗਾ, ਉਥੇ ਮ੍ਰਿਤਕ ਪਰਿਵਾਰਾਂ ਦੀ ਸਾਂਭ-ਸੰਭਾਲ ਦਾ ਕੰਮ ਵੀ ਸਰਕਾਰ ਕਰੇਗੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media