Saturday, October 10, 2026

ਪਿੰਡ ਬੌਂਦਲੀ ’ਚ ਵਾਲਮੀਕ ਜੀ ਦੇ ਜਨਮ ਦਿਵਸ ਸਬੰਧੀ ਅਦਾ ਕੀਤੀ ਝੰਡੇ ਦੀ ਰਸਮ

ਸ਼ੋਭਾ ਯਾਤਰਾ 23 ਅਕਤੂਬਰ ਨੂੰ ਕੱਢੀ ਜਾਵੇਗੀ
ਸਮਰਾਲਾ, 22 ਅਕਤੂਬਰ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਬੌਂਦਲੀ ਵਿਖੇ ਮਹਾਂਰਿਸ਼ੀ ਵਾਲਮੀਕ ਜੀ ਦੇ ਪ੍ਰਕਾਸ਼ ਉਤਸਵ ਨੂੰ ਸਬੰਧ ਵਿੱਚ ਪਿੰਡ ਦੇ PPN2210201820ਵਾਲਮੀਕ ਮੰਦਿਰ ਵਿਖੇ ਰਮਾਇਣ ਦੇ ਪਾਠ ਦਾ ਅਰੰਭ ਕੀਤਾ ਗਿਆ, ਜਿਸ ਦੇ ਭੋਗ ਮਹਾਂਰਿਸ਼ੀ ਵਾਲਮੀਕ ਜੀ ਦੇ ਜਨਮ ਦਿਵਸ ਮੌਕੇ 24 ਅਕਤੂਬਰ ਨੂੰ ਪਾਏ ਜਾਣਗੇ।ਪ੍ਰਗਟ ਦਿਵਸ ਦੇ ਸਬੰਧ ਵਿੱਚ ਸਮੂਹ ਨਗਰ ਨਿਵਾਸੀਆਂ ਵੱਲੋਂ ਪਿੰਡ ਵਿੱਚ ਸ਼ੋਭਾ ਯਾਤਰਾ ਭਲਕੇ 23 ਅਕਤੂਬਰ ਨੂੰ ਕੱਢੀ ਜਾਵੇਗੀ, ਜਿਸ ਵਿੱਚ ਮਹਾਂਰਿਸ਼ੀ ਵਾਲਮੀਕ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਵੀ ਪੇਸ਼ ਕੀਤੀਆਂ ਜਾਣਗੀਆਂ।ਪਿੰਡ ਦੇ ਵਾਲਮੀਕ ਮੰਦਿਰ ਵਿਖੇ ਅੱਜ ਸਮੂਹ ਵਾਲਮੀਕ ਕਮੇਟੀ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ, ਜਿਸ ਦੌਰਾਨ ਪੁਰਾਣੇ ਵਸਤਰ ਉਤਾਰ ਕੇ ਨਵੇਂ ਪਹਿਨਾਏ ਗਏ।
 ਝੰਡੇ ਦੀ ਰਸਮ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ, ਹਰਬੰਸ ਸਿੰਘ, ਦਲਬਾਰਾ ਸਿੰਘ, ਗੁਰਦਿਆਲ ਸਿੰਘ, ਦਲਜਿੰਦਰ ਸਿੰਘ ਗੋਲਡੀ, ਭੁਪਿੰਦਰ ਸਿੰਘ ਕਾਕਾ, ਗਾਇਕ ਹਰਜੀਤ ਜੀਤ, ਬਾਬਾ ਪਿਆਰਾ ਸਿੰਘ ਸਹਿਰਾਈ, ਰਣਬੀਰ ਸਿੰਘ, ਚੁਰੰਜੀ ਲਾਲ ਆਦਿ ਤੋਂ ਇਲਾਵਾ ਵਾਲਮੀਕ ਕਮੇਟੀ ਦੇ ਸਮੂਹ ਮੈਂਬਰਾਨ ਅਤੇ ਪਿੰਡ ਨਿਵਾਸੀ ਹਾਜਰ ਸਨ। 

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply